تعریف
ਸੰਗ੍ਯਾ- ਕਰਤਾਰ ਵਿੱਚ ਜੁੜੀ ਹੋਈ ਅਖੰਡ ਵ੍ਰਿੱਤੀ। ੨. ਯੋਗੀਆਂ ਦੀ ਮੰਨੀ ਹੋਈ ਅਮ੍ਰਿਤ ਦੀ ਧਾਰਾ. ਹਠ ਯੋਗ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਤਾਲੂਏ ਦੇ ਉੱਪਰ ਜੋ ਛਿਦ੍ਰ ਹੈ ਉਸ ਵਿੱਚ ਜੀਭ ਦੀ ਨੋਕ ਯੋਗੀ ਫਸਾਉਂਦੇ ਹਨ ਅਤੇ ਉਸ ਥਾਂ ਪਹੁਚਾਣ ਲਈ ਖ਼ਾਸ ਅਭਿ੍ਯਾਸ ਕਰਕੇ ਜੀਭ ਲੰਮੀ ਕੀਤੀ ਜਾਂਦੀ ਹੈ. ਪ੍ਰਾਣਾਯਾਮ ਦੇ ਬਲ ਕਰਕੇ ਮਸਤਕ ਵਿੱਚ ਇਸਥਿਤ ਚੰਦ੍ਰਮਾਂ ਤੋਂ ਅਮ੍ਰਿਤ ਦੀ ਧਾਰ ਟਪਕਣ ਲਗਦੀ ਹੈ, ਜਿਸ ਨੂੰ ਯੋਗੀ ਪੀਂਦਾ ਹੈ. ਇਸ ਦਾ ਨਾਉਂ "ਅਮ੍ਰਿਤ ਵਾਰੁਣੀ." ਭੀ ਹੈ। ੩. ਇੱਕ ਦਵਾਈ, ਜੋ ਜਵਾਇਨ ਦਾ ਸਤ, ਪਦੀਨੇ ਦਾ ਸਤ ਅਤੇ ਮੁਸ਼ਕ ਕਪੂਰ, ਤਿੰਨਾਂ ਦੇ ਸਮ ਮੇਲ ਤੋਂ ਬਣਦੀ ਹੈ. ਅਮ੍ਰਿਤਧਾਰਾ ਪੇਟ ਦੇ ਰੋਗਾਂ ਲਈ ਉੱਤਮ ਔਖਧ ਹੈ.
ماخذ: انسائیکلوپیڈیا