ਅਮ੍ਰਿਤ ਸੰਸਕਾਰ
amrit sansakaara/amrit sansakāra

تعریف

ਸਿੱਖ ਧਰਮ ਦਾ ਦੂਜਾ ਸੰਸਕਾਰ, ਜਿਸ ਦੀ ਰੀਤਿ ਇਉਂ ਹੈ:-#ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦੀਵਾਨ ਦੇ ਪੰਜ ਚੁਣੇ ਹੋਏ ਖੜਗਧਾਰੀ ਸਿੰਘ ਕਰਣੀ ਦੇ ਪੂਰੇ ਸਰਬਲੋਹ ਦੇ ਬਰਤਨ ਵਿੱਚ ਜਲ ਅਤੇ ਪਤਾਸੇ¹ ਮਿਲਾਕੇ ਯਥਾ ਕ੍ਰਮ "ਵੀਰਾਸਨ" ਲਗਾਕੇ ਖੰਡਾ ਫੇਰਦੇ ਹੋਏ ਇੱਕ ਮਨ ਹੋ ਕੇ ਜਪੁ, ਜਾਪੁ, ਸਵੈਯੇ, ਚੌਪਈ ਅਤੇ ਅਨੰਦ ਦਾ ਪਾਠ ਕਰਨ. ਬਾਣੀ ਦਾ ਭੋਗ ਪਾਕੇ ਅਰਦਾਸਾ ਸੋਧਕੇ ਅਮ੍ਰਿਤ ਛਕਾਇਆ ਜਾਵੇ.#ਅਮ੍ਰਿਤ ਛਕਣ ਵਾਲਾ ਜੋ ਕੇਸੀ ਇਸਨਾਨ ਕਰਕੇ ਨਿਰਮਲ ਵਸਤ੍ਰ ਪਹਿਨੇ ਸਿੰਘ ਲਿਬਾਸ ਵਿੱਚ ਕ੍ਰਿਪਾਨ ਪਹਿਨੇ ਖੜਾ ਹੈ, ਉਹ ਮਨ ਨੂੰ ਏਕਾਗ੍ਰ ਕਰਕੇ ਵਾਹਗੁਰੂ ਦਾ ਜਾਪ ਜਪਦਾ ਰਹੇ.#ਅਮ੍ਰਿਤ ਦੇ ਜਿਗ੍ਯਾਸੂ ਨੂੰ ਵੀਰਾਸਨ ਬੈਠਾਕੇ ਪੰਜ ਚੁਲੇ ਅਮ੍ਰਿਤ ਦੇ ਛਕਾਏ ਜਾਣ. ਪੰਜ ਪੰਜ ਨੇਤ੍ਰਾਂ ਅਤੇ ਕੇਸ਼ਾਂ ਵਿੱਚ ਛਿੜਕੇ ਜਾਣ, ਅਤੇ ਬਾਟੇ ਵਿੱਚ ਬਚਿਆ ਹੋਇਆ ਅਮ੍ਰਿਤ ਸਿੰਘ ਅਥਵਾ ਸਿੰਘਾਂ ਨੂੰ ਛਕਾਕੇ ਇੱਕ ਸੁਨਹਿਰੀਏ ਬਣਾਇਆ ਜਾਵੇ.#ਹਰੇਕ ਚੁਲੇ ਨਾਲ- "ਬੋਲ ਵਾਹਗੁਰੂ ਜੀ ਕਾ ਖਾਲਸਾ ਬੋਲ ਵਾਹਗੁਰੂ ਜੀ ਕੀ ਫਤੇ" ਗਜਾਈ ਜਾਵੇ, ਅਤੇ ਛਕਣ ਵਾਲਾ- "ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤੇ" ਗਜਾਵੇ. ਜੇ ਪਹਿਲਾਂ ਨਾਉਂ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਰੱਖਿਆ ਹੋਇਆ, ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕ ਲੈ ਕੇ ਪਹਿਲੇ ਅੱਖਰ ਅਨੁਸਾਰ ਨਾਉਂ ਰੱਖਿਆ ਜਾਵੇ.#ਇਸ ਪਿਛੋਂ ਖ਼ਾਲਸੇ ਦੀ ਰਹਿਤ ਦਾ ਉਪਦੇਸ਼ ਦੇਕੇ ਅਤੇ ਗੁਰੁਮੰਤ੍ਰ ਦਾ ਜਾਪ ਕਰਾਕੇ ਅਰਦਾਸਾ ਸੋਧ ਕੇ ਕੜਾਹ ਪ੍ਰਸਾਦ ਵਰਤੇ, ਅਤੇ ਅਮ੍ਰਿਤ ਵਾਲੇ ਬਾਟੇ ਵਿੱਚ ਹੀ ਜਹਾਜ਼ ਚੜ੍ਹੇ ਸਿੰਘ ਨੂੰ ਕੜਾਹ ਪ੍ਰਸਾਦ ਛਕਾਇਆ ਜਾਵੇ. ਜੇ ਬਹੁਤ ਸਿੰਘ ਅਮ੍ਰਿਤ ਛਕਣ ਵਾਲੇ ਹੋਣ ਤਾਂ ਸਾਰੇ ਇੱਕੇ ਬਰਤਨ ਵਿੱਚ ਪ੍ਰਸਾਦ ਛਕਣ, ਅਤੇ ਇੱਕ ਪਿਤਾ ਦੇ ਪੁਤ੍ਰ ਹੋਣ ਕਰਕੇ ਪਹਿਲੀ ਜਾਤਿ ਪਾਤਿ (ਗੋਤ) ਦਾ ਖ਼ਿਆਲ ਨਾ ਰੱਖਣ.#ਸਿੰਘਣੀਆਂ ਲਈ ਭੀ ਅਮ੍ਰਿਤ ਦੀ ਏਹੋ ਰੀਤਿ ਹੈ. ਕਈ ਸਿੱਖ, ਇਸਤਰੀਆਂ ਨੂੰ ਅਮ੍ਰਿਤ ਹੋਰ ਤਰ੍ਹਾਂ ਛਕਾਉਣਾ ਦੱਸਦੇ ਹਨ, ਪਰ ਏਹ ਕੇਵਲ ਮਨਮਤ ਹੈ.
ماخذ: انسائیکلوپیڈیا