ਅਯੋਧਿਆ²
ayothhiaa²/ēodhhiā²

تعریف

ਯੂ. ਪੀ. ਵਿੱਚ ਫੈਜਾਬਾਦ ਜਿਲੇ ਦੀ ਸਰਜੂ (ਸਰਯੂ) ਨਦੀ ਦੇ ਕਿਨਾਰੇ ਕੋਸ਼ਲ ਦੇਸ ਦੀ ਪ੍ਰਧਾਨ ਪੁਰੀ, ਜਿਸ ਦੀ ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚ ਗਿਣਤੀ ਹੈ. ਰਾਮਚੰਦ੍ਰ ਜੀ ਦਾ ਜਨਮ ਇਸੇ ਥਾਂ ਹੋਇਆ ਹੈ, ਅਤੇ ਇਹ ਸੂਰਯਵੰਸ਼ੀ ਰਾਜਿਆਂ ਦੀ ਚਿਰ ਤੀਕ ਰਾਜਧਾਨੀ ਰਹੀ ਹੈ. ਵਾਲਮੀਕਿ ਨੇ ਲਿਖਿਆ ਹੈ ਕਿ ਅਯੋਧ੍ਯਾ ਵੈਵਸ੍ਵਤ ਮਨੁ ਨੇ ਵਸਾਈ ਸੀ. ਅਤੇ ਇਸ ਦੀ ਲੰਬਾਈ ੧੨. ਯੋਜਨ ਅਤੇ ਚੌੜਾਈ ਦੋ ਯੋਜਨ ਦੱਸੀ ਹੈ. ਇਸ ਨਗਰੀ ਵਿੱਚ ਤਿੰਨ ਗੁਰੁਦਵਾਰੇ ਹਨ.#(ੳ) ਸ਼੍ਰੀ ਗੁਰੂ ਨਾਨਕ ਦੇਵ ਦਾ, ਜੋ ਹੁਣ ਪ੍ਰਸਿੱਧ ਨਹੀਂ.#(ਅ) ਸਰਯੂ ਦੇ ਕਿਨਾਰੇ ਰਾਜਾ ਦਸ਼ਰਥ ਦੀ ਸਮਾਧਿ ਪਾਸ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ.#(ੲ) ਵਸਿਸ੍ਠ ਕੁੰਡ ਪਾਸ ਦਸਵੇਂ ਗੁਰੂ ਸਾਹਿਬ ਦਾ. ਕਲਗੀਧਰ ਪਟਨੇ ਤੋਂ ਪੰਜਾਬ ਨੂੰ ਆਉਂਦੇ ਇੱਥੇ ਵਿਰਾਜੇ ਹਨ.
ماخذ: انسائیکلوپیڈیا