ਅਰਧ ਸਿਰਾ
arathh siraa/aradhh sirā

تعریف

ਸੰ. ਅਰਧਾਵਭੇਦਕ. [شقیِقا] ਸ਼ਕ਼ੀਕ਼ਾ. Hemicrania. ਰੁੱਖੀਆਂ ਚੀਜਾਂ ਖਾਣ, ਭੋਜਨ ਦੇ ਪਚਣ ਤੋਂ ਪਹਿਲਾਂ ਅਹਾਰ ਕਰਨ, ਬਹੁਤੀ ਬਰਫ ਅਤੇ ਸ਼ਰਾਬ ਪੀਣ, ਅਤੀ ਮੈਥੁਨ ਕਰਨ, ਸਿਰ ਉਪਰ ਬਹੁਤਾ ਬੋਝ ਉਠਾਉਣ, ਬਹੁਤੇ ਹ਼ੈਜ ਆਉਣ ਆਦਿ ਕਾਰਣਾਂ ਤੋਂ ਅੱਧੇ ਸਿੱਰ ਵਿੱਚ ਪੀੜ ਹੁੰਦੀ ਹੈ, ਜੋ ਸੂਲ ਵਾਂਙ ਚੁਭਦੀ ਅਤੇ ਸਿਰ ਨੂੰ ਚਕਰਾਦਿੰਦੀ ਹੈ. ਦਿਲ ਧੜਕਨ ਲਗਦਾ ਹੈ, ਅੱਖਾਂ ਦੀ ਜੋਤ ਮੱਧਮ ਹੋ ਜਾਂਦੀ ਅਤੇ ਭਾਰੀ ਮਲੂਮ ਹੁੰਦੀਆਂ ਹਨ.#ਇਸ ਰੋਗ ਦੇ ਇਲਾਜ ਇਹ ਹਨ:-#(੧) ਅਫੀਮ ਅਤੇ ਕਿੱਕਰ ਦੀ ਗੂੰਦ ਜਲ ਵਿੱਚ ਘਸਾਕੇ ਪੁੜਪੁੜੀਆਂ ਅਤੇ ਦਰਦ ਵਾਲੇ ਪਾਸੇ ਤੇ ਲੇਪ ਕਰਨਾ.#(੨) ਘਿਉ ਵਿੱਚ ਰੱਤੀ ਕੇਸਰ ਸਾੜਕੇ ਗਰਮ ਗਰਮ ਘੀ ਮਲਨਾ.#(੩) ਘੀ ਅਤੇ ਦੇਸੀ ਖੰਡ ਪਾਕੇ ਗਰਮ ਦੁੱਧ ਪੀਣਾ.#(੪) ਇਰੰਡੀ ਦਾ ਤੇਲ ਗਰਮ ਦੁੱਧ ਵਿੱਚ ਮਿਲਾਕੇ ਪੀਣਾ.#(੫) ਸੱਠੀ ਦੇ ਚਾਉਲ ਅੱਕ ਦੇ ਦੁੱਧ ਵਿੱਚ ਭਿਉਂਕੇ ਸੁਕਾਕੇ ਬਾਰੀਕ ਪੀਹਕੇ ਨਸਵਾਰ ਲੈਣੀ.#(੬) ਕੁੱਠ ਦਾ ਤੇਲ ਜਾਂ ਤੱਤੇ ਪਾਣੀ ਵਿੱਚ ਕੁੱਠ ਘਸਾਕੇ ਲੇਪ ਕਰਨਾ.#(੭) ਹਰੜ, ਬਹੇੜਾ, ਆਉਲਾ, ਚਰਾਇਤਾ, ਨਿੰਮ ਦਾ ਸੱਕ ਇਹ ਸਮਾਨ ਲੈ ਕੇ ਕਾੜ੍ਹਾ ਕਰਕੇ ਗੁੜ ਮਿਲਾ ਕੇ ਪੀਣਾ.#(੮) ਤੁਲਸੀ ਦੇ ਦਸ ਪੱਤੇ ਗਰਮ ਦੁੱਧ ਨਾਲ ਖਾਣੇ.#(੯) ਵਾਇਵੜਿੰਗ, ਕਾਲੇ ਤਿਲ, ਦੁੱਧ ਵਿੱਚ ਪੀਸਕੇ ਲੇਪ ਕਰਨਾ.#(੧੦) ਕੱਚੇ ਨਲੀਏਰ ਦਾ ਪਾਣੀ ਪੀਣਾ.#ਜੋ ਅਰਧਸਿਰਾ ਸੂਰਜ ਚੜ੍ਹਨ ਵੇਲੇ ਸ਼ੁਰੂ ਹੁੰਦਾ ਹੈ ਅਤੇ ਸੂਰਜ ਦੇ ਨਾਲ ਹੀ ਵਧਦਾ ਜਾਂਦਾ ਹੈ ਅਤੇ ਸੂਰਜ ਛਿਪਣ ਵੇਲੇ ਬੰਦ ਹੋ ਜਾਂਦਾ ਹੈ, ਉਸ ਦਾ ਨਾਉਂ "ਸੂਰਯਾਵਰਤ" ਹੈ. ਇਸਦੇ ਦੂਰ ਕਰਨ ਲਈ ਦੋ ਰੱਤੀ ਕੁਨੈਨ (Quinine) ਨਾਲ ਦੋ ਰੱਤੀ ਫਟਕੜੀ ਦੀ ਖਿੱਲ ਦਾ ਚੂਰਣਮਿਲਾਕੇ ਪਹਿ ਫਟਣ ਵੇਲੇ ਤੋਂ ਦੋ ਦੋ ਘੰਟੇ ਪਿੱਛੋਂ ਤਿੰਨ ਵਾਰ ਪਾਣੀ ਨਾਲ ਦੇਣਾ ਬਹੁਤ ਗੁਣ ਕਰਦਾ ਹੈ. "ਅਰਧਸਿਰਾ ਅਰੁ ਹ੍ਰਿਦੈਸੰਘਾਤ." (ਚਰਿਤ੍ਰ ੪੦੫)
ماخذ: انسائیکلوپیڈیا