ਅਲਮੋੜਾ
alamorhaa/alamorhā

تعریف

ਯੂ. ਪੀ. ਵਿੱਚ ਕੁਮਾਊਂ ਦੇ ਇਲਾਕੇ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ. ਈਸਵੀ ਸੋਲਵੀਂ ਸਦੀ ਵਿੱਚ ਇਹ ਚੰਦ ਜਾਤਿ ਦੇ ਰਾਜਿਆਂ ਦੀ ਰਾਜਧਾਨੀ ਰਹੀ ਹੈ. ਸਨ ੧੮੧੫ ਵਿੱਚ ਅਲਮੋਰਾ ਅੰਗਰੇਜ਼ੀ ਸਰਕਾਰ ਦੇ ਕਬਜੇ ਆਇਆ. ਜਨਮਸਾਖੀ ਅਤੇ ਗੁਰੂ ਨਾਨਕ ਪ੍ਰਕਾਸ਼ ਦੇ ਉੱਤਰਾਰਧ ਦੇ ਅਧ੍ਯਾਯ ੩. ਵਿੱਚ ਜੋ ਕਥਾ ਹੈ ਕਿ ਇੱਕ ਰਾਜੇ ਨੇ ਭਾਈ ਬਾਲੇ ਨੂੰ ਚੰਡੀ ਦੀ ਭੇਟ ਚੜ੍ਹਾਉਣ ਲਈ ਫੜਿਆ ਸੀ, ਉਹ ਇਸੇ ਥਾਂ ਦਾ ਰਾਜਾ ਸੀ. ਜਗਤਗੁਰੂ ਨਾਨਕ ਦੇਵ ਨੇ ਅਲਮੋਰਾ ਦੇ ਰਾਜੇ ਅਤੇ ਪ੍ਰਜਾ ਨੂੰ ਸਤਿਨਾਮ ਦਾ ਉਪਦੇਸ਼ ਦੇਕੇ ਸਿੱਖੀ ਬਖਸ਼ੀ. ਇਸ ਥਾਂ ਪਹਿਲਾਂ ਗੁਰੁਦ੍ਵਾਰਾ ਸੀ ਅਤੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਨਾਲ ਪਿਆਰ ਰੱਖਦੇ ਸਨ, ਪਰ ਸਿੱਖ ਪ੍ਰਚਾਰਕਾਂ ਦੀ ਅਨਗਹਿਲੀ ਕਰਕੇ ਗੁਰੁਦ੍ਵਾਰਾ ਮਿਟ ਗਿਆ ਅਤੇ ਸਿੱਖੀ ਲੋਪ ਹੋ ਗਈ.
ماخذ: انسائیکلوپیڈیا