ਅਲਵਾਨ
alavaana/alavāna

تعریف

ਅ਼. [الوان] ਸੰਗ੍ਯਾ- ਉਂਨੀ ਚਾਦਰ. ਪਸ਼ਮੀਨੇ ਦਾ ਓਢਣ ਲਾਇਕ ਵਸਤ੍ਰ. ਇਹ ਬਹੁ ਵਚਨ ਹੈ ਲੌਨ (ਰੰਗ) ਦਾ ਅਲਵਾਨ ਵਿੱਚ ਅਨੇਕ ਰੰਗ ਹੋਇਆ ਕਰਦੇ ਸਨ ਇਸ ਲਈ ਇਹ ਸੰਗ੍ਯਾ ਹੋਈ ਹੈ. ਪੱਛਮੀ ਪੰਜਾਬ ਵਿੱਚ ਇਸੇ ਨੂੰ 'ਹਲਵਾਨ' ਆਖਦੇ ਹਨ, ਜੋ ਸੁਰਖ ਰੰਗਾ ਹੁੰਦਾ ਹੈ.
ماخذ: انسائیکلوپیڈیا