ਅਵਧੂਤਾਨੀ
avathhootaanee/avadhhūtānī

تعریف

ਅਵਧੂਤ. ਇਸਤ੍ਰੀ. ਸੰਨ੍ਯਾਸ ਧਾਰਨ ਵਾਲੀਆਂ ਇਸਤ੍ਰੀਆਂ, ਜੋ ਸ਼ਰੀਰ ਤੇ ਸੁਆਹ ਮਲਦੀਆਂ ਹਨ ਅਥਵਾ ਫਕੀਰੀ ਲਿਬਾਸ ਵਿੱਚ ਰਹਿੰਦੀਆਂ ਹਨ, ਉਹ ਅਵਧੂਤਾਨੀਆਂ ਕਹਾਉਂਦੀਆਂ ਹਨ. ਸਭ ਤੋਂ ਪਹਿਲਾਂ ਗੰਗਾ ਗਿਰੀ ਨਾਉਂ ਦੀ ਸੰਨ੍ਯਾਸਨ ਅਵਧੂਤਾਨੀ ਹੋਈ, ਜਿਸ ਤੋਂ ਇਹ ਸੰਪ੍ਰਦਾਯ ਚੱਲੀ. ਅਵਧੂਤਾਨੀ ਗੁਰੁਮੰਤ੍ਰ ਅਵਧੂਤਾਨੀ ਤੋਂ ਹੀ ਲੈਂਦੀ ਹੈ, ਕਿਉਂਕਿ ਸੰਨ੍ਯਾਸੀ ਸਾਧੂ ਇਸਤ੍ਰੀ ਨੂੰ ਗੁਰੁਦੀਖ੍ਯਾ ਨਹੀਂ ਦੇ ਸਕਦਾ. ਅਵਧੂਤਾਨੀ ਨੂੰ ਸੰਨ੍ਯਾਸੀਆਂ ਦੀ ਪੰਗਤਿ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੈ.
ماخذ: انسائیکلوپیڈیا