ਅਸਟਾਇਧ
asataaithha/asatāidhha

تعریف

ਅਸ੍ਟ- ਆਯੁਧ. ਯੁੱਧ ਦੇ ਅੱਠ ਸਾਧਨ ਰੂਪ ਸ਼ਸਤ੍ਰ. "ਅਸਟਾਇਧ ਚਮਕੈ." (ਅਕਾਲ) ਦੁਰਗਾ ਦੇ ਅੱਠ ਹੱਥਾਂ ਵਿੱਚ ਫੜੇ ਹੋਏ ਅੱਠ ਸ਼ਸਤ੍ਰ. "ਘੰਟਾ ਗਦਾ ਤ੍ਰਿਸੂਲ ਅਸਿ ਸੰਖ ਸਰਾਸਨ ਬਾਨ, ਚਕ੍ਰ ਬਕ੍ਰ ਕਰ ਮੇ ਲਿਯੇ ਜਨੁ ਗ੍ਰੀਖਮ ਰਿਤੁ ਭਾਨ." (ਚੰਡੀ ੧) ਘੰਟਾ ਅਤੇ ਸੰਖ ਇਸ ਲਈ ਆਯੁਧ ਹਨ ਕਿ ਇਹ ਯੁੱਧ ਵਿੱਚ ਸਹਾਇਕ ਹਨ. ਦੇਖੋ, ਆਯੁਧ.
ماخذ: انسائیکلوپیڈیا