ਅਸੰਗਤਿ
asangati/asangati

تعریف

ਸੰਗ੍ਯਾ- ਅਜੋਗਪੁਣਾ. ਅਯੋਗ੍ਯਤਾ। ੨. ਲੱਛਣ ਦਾ ਇੱਕ ਦੋਸ, ਜਿਸ ਦਾ ਰੂਪ ਇਹ ਹੈ:-#ਕਿ ਲੱਛਣ ਦਾ ਕੋਈ ਅੰਗ ਲੱਛ (ਲਕ੍ਸ਼੍ਯ) ਵਿੱਚ ਨਾ ਘਟੇ. ਜਿਵੇਂ ਕੋਈ ਗਊ ਦਾ ਲੱਛਣ ਕਰੇ ਕਿ ਲੰਮੀ ਸੁੰਡ ਵਾਲੀ ਗਊ ਹੁੰਦੀ ਹੈ। ੩. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਕਾਰਣ ਹੋਰ ਥਾਂ, ਅਤੇ ਕਾਰਜ ਹੋਰ ਥਾਂ ਹੋਵੇ. "ਹੇਤੁ ਅਨਤ ਹੀ ਹੋਯ ਜਹਿਂ, ਕਾਜ ਅਨਤ ਹੀ ਹੋਯ." (ਸ਼ਿਵਰਾਜ ਭੂਸਣ)#ਉਦਾਹਰਣ-#ਪ੍ਰੇਮਮੱਤ ਮਰਦਾਨਾ ਗਾਵੈ,#ਸ਼੍ਰੋਤਾ ਸੁਨਤ ਭੂਲ ਸੁਧ ਜਾਵੈ.#ਮੱਤਤਾ (ਮਸ੍ਤੀ) ਮਰਦਾਨੇ ਵਿੱਚ ਹੋਈ, ਅਤੇ ਸੁਧ ਭੁੱਲੀ ਸ਼੍ਰੋਤਾ ਦੀ.#(ਅ) ਜੋ ਵਸਤੂ ਜਿਸ ਥਾਂ ਹੋਣੀ ਚਾਹੀਏ, ਉਸ ਨੂੰ ਉਸ ਥਾਂ ਨਾ ਰੱਖਕੇ, ਦੂਜੇ ਅਯੋਗ ਥਾਂ ਆਰੋਪਣਾ, "ਅਸੰਗਤਿ" ਦਾ ਦੂਜਾ ਰੂਪ ਹੈ. "ਔਰ ਠੌਰ ਕਰਣੀਯ ਜੋ ਕਰਤ ਔਰ ਹੀ ਠੌਰ." (ਲਲਿਤ ਲਲਾਮ)#ਉਦਾਹਰਣ-#ਵੈਦ ਦਵਾ ਦੀਨੀ ਸੁਖਦ ਦੁਖੀਆ ਪੁਰਖ ਨਿਹਾਰ,#ਆਂਖੈ ਕੀ ਫਾਕੀ ਕਰੀ ਫਾਕੀ ਆਂਖਨ ਡਾਰ.#(ਅਲੰਕਾਰ ਸਾਗਰ ਸੁਧਾ)#(ੲ) ਕਾਰਜ ਅਰੰਭ ਕਰੀਏ ਕਿਸੇ ਹੋਰ ਪ੍ਰਯੋਜਨ ਲਈ, ਅਤੇ ਉਸ ਦਾ ਫਲ ਹੋਵੇ ਉਸ ਤੋਂ ਉਲਟ, ਅਜੇਹਾ ਵਰਣਨ "ਅਸੰਗਤਿ" ਦਾ ਤੀਜਾ ਰੂਪ ਹੈ. "ਕਰਨ ਲਗੈ ਜੋ ਕਾਜ ਕਛੁ ਤਾਂ ਤੇ ਹੋਯ ਵਿਰੁੱਧ."#(ਲਲਿਤ ਲਲਾਮ)#ਉਦਾਹਰਣ-#ਬਲਿ ਪੋਤਾ ਪ੍ਰਹਲਾਦ ਦਾ ਇੰਦ੍ਰਪੁਰੀ ਦੀ ਇੱਛ ਇਛੰਦਾ,#ਕਰ ਸੰਪੂਰਣ ਜੱਗ ਸੌ ਇੱਕ ਇਕੋਤਰ ਜੱਗ ਕਰੰਦਾ,#ਇੰਦ੍ਰਾਸਣ ਨੋ ਪਰਹਰੈ ਜਾਇ ਪਤਾਲ ਸੁ ਹੁਕਮੀਬੰਦਾ.#(ਭਾਗੁ)
ماخذ: انسائیکلوپیڈیا