تعریف
[عبدالرحیم خان] ਇਸ ਦਾ ਪ੍ਰਸਿੱਧ ਨਾਉਂ ਖ਼ਾਨ ਖ਼ਾਨਾਨ ਹੈ. ਇਹ ਅਕਬਰ ਦੇ ਅਹਿਲਕਾਰ ਬੈਰਾਮ ਖ਼ਾਨ ਦਾ ਪੁਤ੍ਰ ਸੀ. ਇਸ ਦਾ ਜਨਮ ਸਨ ੧੫੫੬ ਵਿੱਚ ਲਹੌਰ ਹੋਇਆ. ਟੋਡਰ ਮੱਲ ਦੇ ਮਰਣ ਪੁਰ ਸਨ ੧੫੮੯ ਵਿੱਚ ਇਹ ਅਕਬਰ ਦਾ ਮੁੱਖ ਮੰਤ੍ਰੀ ਬਣਿਆ. ਇਸ ਦੀ ਪੁਤ੍ਰੀ ਜਾਨੀ ਬੇਗਮ ਸ਼ਾਹਜ਼ਾਦਾ ਦਾਨਿਆਲ ਨੂੰ ਵਿਆਹੀ ਸੀ. ਅਕਬਰ ਦੇ ਮਰਣ ਪੁਰ ਇਸ ਨੇ ੨੧. ਵਰ੍ਹੇ ਜਹਾਂਗੀਰ ਦੀ ਅਹਿਲਕਾਰੀ ਕੀਤੀ. ਇਸ ਦਾ ਦੇਹਾਂਤ ਸਨ ੧੬੨੭ ਵਿੱਚਹੋਇਆ. ਕਬਰ ਸ਼ੇਖ ਨਿਜ਼ਾਮੁੱਦੀਨ ਦੀ ਦਰਗਾਹ ਪਾਸ ਦਿੱਲੀ ਵਿਦ੍ਯਮਾਨ ਹੈ. ਇਹ ਅਨੇਕ ਜੁਬਾਨਾਂ ਦਾ ਪੰਡਿਤ ਅਤੇ ਕਵੀ ਸੀ ਅਰ ਛਾਪ "ਰਹਿਮਨ" ਤਥਾ "ਰਹੀਮ" ਸੀ. ਇਸ ਦੇ ਹਿੰਦੀ ਦੋਹਰੇ ਬਹੁਤ ਮਨੋਹਰ ਹਨ.#ਕਹਿ ਰਹੀਮ ਯਾ ਪੇਟ ਸੋਂ ਕ੍ਯੋਂ ਨ ਭਯੋ ਤੂ ਪੀਠ,#ਭੂਖੇ ਮਾਨ ਬਿਗਾਰ ਹੈਂ. ਭਰੇ ਬਿਗਾਰੈਂ ਦੀਠ.#ਸਾਧੁ ਸਰਾਹੈ ਸਾਧੁਤਾ ਯਤੀ ਯੋਸਿਤਾ ਜਾਨ,#ਰਹਿਮਨ ਸਾਚੇ ਸੂਰ ਕੀ ਵੈਰੀ ਕਰੈ ਬਖਾਨ.#ਕਹਿ ਰਹੀਮ ਗਤਿ ਦੀਪ ਕੀ ਕੁਲ ਕੁਪੂਤ ਕੀ ਸੋਇ,#ਬਾਰੇ ਉਜਿਆਰੋ ਕਰੈ ਬਡੋ ਅਁਧੇਰੋ ਹੋਇ.#ਫਰਜੀ ਸ਼ਾਹ ਨ ਹ੍ਵੈ ਸਕੈ ਗਤਿ ਟੇਢੀ ਤਾਸੀਰ,#ਰਹਿਮਨ ਸੀਧੀ ਚਾਲ ਤੇ ਪ੍ਯਾਦੋ ਹੋਤ ਵਜ਼ੀਰ.#ਕਰਤ ਨਿਪੁਨਈ ਗੁਣ ਬਿਨਾ ਰਹਿਮਨ ਨਿਪੁਨ ਹਜੂਰ,#ਮਾਨੋ ਟੇਰਤ ਵਿਟਪ ਚਢ ਇਹ ਪ੍ਰਕਾਰ ਹਮ ਕੂਰ.#ਖੀਰਾ ਮੁਖ ਧਰ ਕਾਟਿਯੇ ਮਲਿਯੇ ਨਮਕ ਲਗਾਇ,#ਕਰਵੇ ਮੁਖ ਕੋ ਚਾਹਿਯੇ ਰਹਿਮਨ ਯਹੀ ਸਜਾਇ.#੨. ਅਹਮਦ ਸ਼ਾਹ ਅਬਦਾਲੀ ਦਾ ਬਖਸ਼ੀ, ਜਿਸ ਨੂੰ#ਦੁਆਬੇ ਵਿੱਚ ਖ਼ਾਲਸਾਦਲ ਨੇ ਕਤਲ ਕਰਕੇ ਹਿੰਦੂਆਂ#ਦੀਆਂ ਬਹੂਆਂ ਬੇਟੀਆਂ ਛੁਡਾਈਆਂ.
ماخذ: انسائیکلوپیڈیا