ਅੰਗੁਲਿਤ੍ਰਾਣ
angulitraana/angulitrāna

تعریف

ਸੰ. ਸੰਗ੍ਯਾ- ਉਂਗਲ ਨੂੰ ਤ੍ਰਾਣ (ਬਚਾਉਣ) ਵਾਲਾ ਚਮੋਟਾ, ਜੋ ਤੀਰ ਚਲਾਉਣ ਸਮੇਂ ਅੰਗੂਠੇ ਅਤੇ ਉਸ ਦੇ ਪਾਸ ਦੀ ਉਂਗਲ (ਤਰਜਨੀ) ਉੱਪਰ ਪਹਿਰਿਆ ਜਾਂਦਾ ਹੈ. ਵਾਲਮੀਕਿ ਦੇ ਲੇਖ ਅਨੁਸਾਰ ਅੰਗੁਲਿਤ੍ਰਾਣ ਗੋਧਾ (ਗੋਹ) ਦੇ ਚੰਮ ਦਾ ਹੋਇਆ ਕਰਦਾ ਸੀ. ਦੂਜੇ ਚੰਡੀ ਚਰਿਤ੍ਰ ਵਿੱਚ ਭੀ ਲੇਖ ਹੈ- "ਬਧੇ ਬੱਧ ਗੋਧਾਂਗੁਲਿਤ੍ਰਾਣ ਬੱਧੰ." "ਕਹੂੰ ਅੰਗੁਲਿਤ੍ਰਾਣ ਕਾਟੇ ਪਰੇ ਹੈਂ." (ਚਰਿਤ੍ਰ ੩੨੦) ੨. ਦਰਜ਼ੀ ਦੀ ਉਂਗਲ ਉੱਪਰ ਪਹਿਰੀ ਹੋਈ ਧਾਤੁ ਦੀ ਟੋਪੀ, ਜੋ ਸੂਈ ਤੋਂ ਉਂਗਲ ਦੀ ਰਖ੍ਯਾ ਕਰਦੀ ਹੈ.
ماخذ: انسائیکلوپیڈیا