ਅੰਗ ਫੁਰਣਾ
ang dhuranaa/ang phuranā

تعریف

ਕ੍ਰਿ- ਸ਼ਰੀਰ ਦੇ ਅੰਗਾਂ ਦਾ ਪੱਠਿਆਂ ਦੀ ਹਰਕਤ ਅਨੁਸਾਰ ਥਰਕਣਾ. ਹਿੰਦੂਮਤ ਵਿੱਚ ਅੰਗ ਫਰਕਣ ਤੋਂ ਕਈ ਸ਼ੁਭ ਅਸ਼ੁਭ ਫਲ ਮੰਨੇ ਹਨ. ਦੇਖੋ, ਵਾਲਮੀਕੀਯ ਰਾਮਾਇਣ ਆਰਨ੍ਯ ਕਾਂਡ, ਅਃ ੫੯. ਗੁਰੁਮਤ ਵਿੱਚ ਇਸ ਨਿਸ਼ਚੇ ਦਾ ਖੰਡਨ ਹੈ. "ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ ਫੁਰਣ ਵਿਚਾਰੇ." (ਭਾਗੁ)
ماخذ: انسائیکلوپیڈیا