تعریف
ਸੰ. ਸੰਗ੍ਯਾ- ਅੰਧਾ. ਅੰਨ੍ਹਾ "ਤਮ ਪ੍ਰਕਾਸ ਅੰਧਕਹ." (ਸਹਸ ਮਃ ੫) ੨. ਯਾਦਵਾਂ ਦਾ ਇੱਕ ਗੋਤ, ਜੋ ਯੁਧਾਜਿਤ ਦੇ ਪੁਤ੍ਰ ਅੰਧਕ ਤੋਂ ਚੱਲਿਆ। ੩. ਕਸ਼੍ਯਪ ਦਾ ਪੁਤ੍ਰ ਇੱਕ ਦੈਤ, ਜੋ ਮਦਾਂਧ ਹੋਣ ਕਰਕੇ ਅੰਧਕ ਪ੍ਰਸਿੱਧ ਹੋਇਆ.¹ ਇਸ ਦੇ ਹਜ਼ਾਰ ਸਿਰ ਦੋ ਹਜ਼ਾਰ ਭੁਜਾ ਅਤੇ ਦੋ ਹਜ਼ਾਰ ਨੇਤ੍ਰ ਲਿਖੇ ਹਨ. ਇਹ ਸੁਰਗ ਤੋਂ ਪਾਰਿਜਾਤ ਬਿਰਛ ਇੰਦ੍ਰ ਦੇ ਬਾਗ (ਨੰਦਨ) ਤੋਂ ਲੈ ਆਇਆ ਸੀ. ਸ਼ਿਵ ਨੇ ਇਸ ਦਾ ਨਾਸ਼ ਕੀਤਾ. "ਜਿਮ ਅੰਧਕ ਸੋਂ ਹਰ ਯੁੱਧ ਕਰ੍ਯੋ." (ਰੁਦ੍ਰਾਵ) ੪. ਇੱਕ ਵੈਸ਼੍ਯ ਮੁਨਿ, ਜੋ ਨੇਤ੍ਰਹੀਨ ਸੀ, ਜਿਸਦੇ ਪੁਤ੍ਰ ਸ੍ਰਵਣ (ਸਿੰਧੁ) ਨੂੰ ਰਾਜਾ ਦਸ਼ਰਥ ਨੇ ਬਨ ਦਾ ਜੀਵ ਸਮਝਕੇ ਅੰਧੇਰੀ ਰਾਤ ਵਿੱਚ ਸ਼ਬਦਵੇਧੀ ਬਾਣ ਨਾਲ ਮਾਰਿਆ ਸੀ.
ماخذ: انسائیکلوپیڈیا