ਅੰਧ੍ਰ
anthhra/andhhra

تعریف

अन्ध्र. ਸੰਗ੍ਯਾ- ਇੱਕ ਸੰਕਰ ਵਰਣ. ਅਹੇੜੀ ਵ੍ਯਾਧ। ੨. ਇੱਕ ਦੇਸ਼, ਜੋ ਕ੍ਰਿਸਨਾ ਅਤੇ ਗੁਦਾਵਰੀ ਨਦੀ ਦੇ ਵਿਚਕਾਰ ਹੈ. ਇਸ ਨੂੰ ਹੁਣ ਤਿਲੰਗਾਨਾ ਆਖਦੇ ਹਨ। ੩. ਅੰਧ੍ਰ ਦੇਸ਼ ਦੇ ਲੋਕ. ਇਹ ਸ਼ੁਰੂ ਵਿੱਚ ਆਜ਼ਾਦ ਸਨ ਫੇਰ ਅਸ਼ੋਕ ਦੇ ਅਧੀਨ ਹੋ ਗਏ. ਉਸ ਤੋਂ ਪਿੱਛੋਂ ਮੁੜ ਸੁਤੰਤ੍ਰ ਹੋ ਕੇ ਇਨੇ ਵਧੇ ਕਿ ਪੱਛਮੀ ਘਾਟ ਤਕ ਇਨ੍ਹਾਂ ਦਾ ਰਾਜ ਫੈਲਗਿਆ. ਮਗਧ ਦੇਸ਼ ਦੇ 'ਕਾਨਵ' ਵੰਸ਼ ਨੂੰ ਹਟਾਕੇ ਆਪ ਰਾਜ ਕਰਨ ਲਗ ਪਏ. ਇਸ ਅੰਧ੍ਰ ਵੰਸ਼ ਦੇ ਕੁੱਲ ੩੦ ਰਾਜੇ ਹੋਏ ਹਨ, ਜਿਨਾਂ ਨੇ ਸਾਢੇ ਚਾਰਕੁ ਸੌ ਵਰ੍ਹੇ ਤਕ ਰਾਜ ਕੀਤਾ. ਅੰਤ ਸਨ ੨੨੫ ਦੇ ਕਰੀਬ ਇਨ੍ਹਾਂ ਦਾ ਰਾਜ ਖਤਮ ਹੋਇਆ. ਇਨ੍ਹਾਂ ਰਾਜਿਆਂ ਦਾ ਖਿਤਾਬ "ਸ਼ਤਕਰਨੀ" ਸੀ. ਸਭ ਤੋਂ ਅਖੀਰਲਾ ਰਾਜਾ ਪੁਲਮਾਈ ਚੌਥਾ ਹੋਇਆ ਹੈ.
ماخذ: انسائیکلوپیڈیا