ਅੰਬੇਰ
anbayra/anbēra

تعریف

ਰਾਜਪੂਤਾਨੇ ਅੰਦਰ ਕਛਵਾਹਾ ਵੰਸ਼ੀ ਰਾਜਪੂਤਾਂ ਦੀ ਪੁਰਾਣੀ ਰਾਜਧਾਨੀ. ਇਸ ਥਾਂ ਅੰਬਕੇਸ਼੍ਵਰ ਮਹਾਦੇਵ ਦਾ ਮੰਦਿਰ ਹੈ ਉਸ ਤੋਂ ਨਗਰ ਦਾ ਨਾਉਂ ਅੰਬੇਰ ਪਿਆ. ਕਈ ਕਲਪਨਾ ਕਰਦੇ ਹਨ ਕਿ ਰਾਜਾ ਅੰਬਰੀਸ ਦੇ ਨਾਉਂ ਤੋਂ ਇਸ ਦੀ ਸੰਗ੍ਯਾ- ਅੰਬਰੀਂਸ ਨਗਰ ਸੀ.¹ ਇਹ ਜਯਪੁਰ ਰੇਲਵੇ ਸਟੇਸ਼ਨ ਤੋਂ ਸੱਤ ਮੀਲ ਉੱਤਰ ਪੂਰਵ ਹੈ. ਇਥੇ 'ਜਯਗੜ੍ਹ' ਕਿਲਾ, ਜੋ ਪੰਜ ਸੌ ਫੁਟ ਦੀ ਉੱਚੀ ਪਹਾੜੀ ਤੇ ਹੈ, ਵੇਖਣ ਲਾਇਕ ਹੈ. ਰਾਜਾ ਮਾਨ ਸਿੰਘ ਅਤੇ ਜ੍ਯ ਸਿੰਘ ਮਿਰਜ਼ਾ ਦੇ ਬਣਵਾਏ ਸੁੰਦਰ ਮਕਾਨ ਅੰਬੇਰ ਵਿੱਚ ਵੇਖੇ ਜਾਂਦੇ ਹਨ.#ਸਨ ੧੭੨੮ ਵਿੱਚ ਮਹਾਰਾਜਾ ਜ੍ਯ ਸਿੰਘ ਸਵਾਈ ਨੇ ਨਵਾਂ ਨਗਰ ਜਯਪੁਰ ਵਸਾਕੇ ਉਸ ਨੂੰ ਰਾਜਧਾਨੀ ਥਾਪਿਆ. ਹਣ ਰਿਆਸਤ ਦਾ ਨਾਉਂ ਜਯਪੁਰ ਹੈ. ਅੰਬੇਰ ਦਾ ਨਾਉਂ ਆਮੇਰ ਅਤੇ ਅੰਬਰ ਭੀ ਵੇਖਣ ਵਿੱਚ ਆਉਂਦਾ ਹੈ. "ਮੇੜਤੇਸ ਅੰਬੇਰਪਤਿ ਅਮਿਤ ਸੈਨ ਲੈ ਸਾਥ." (ਚਰਿਤ੍ਰ ੫੨)
ماخذ: انسائیکلوپیڈیا