تعریف
ਇੱਕ ਪ੍ਰਸਿੱਧ ਉਦਾਸੀ ਸਾਧੂ, ਜੋ ਕਾਸ਼ੀ ਬਹੁਤ ਰਿਹਾ ਕਰਦੇ ਸਨ. ਇਨ੍ਹਾਂ ਨੇ ਸੰਮਤ ੧੮੫੨ ਵਿੱਚ ਜਪੁ ਸਾਹਿਬ ਦਾ ਟੀਕਾ ਲਿਖਿਆ ਹੈ. ਭਾਈ ਸੰਤੋਖ ਸਿੰਘ ਜੀ ਨੇ ਗਰਬ ਗੰਜਨੀ ਵਿੱਚ ਇਸ ਟੀਕੇ ਦਾ ਬਹੁਤ ਖੰਡਨ ਕੀਤਾ ਹੈ। ੨. ਸੁਜਨ ਸਾਗਰ ਗ੍ਰੰਥ ਦਾ ਕਰਤਾ ਇੱਕ ਕਾਯਸਥ ਕਵਿ, ਜੋ ਨਾਦਿਰ ਸ਼ਾਹ ਦੇ ਮਥੁਰਾ ਉੱਪਰ ਹੱਲਾ ਕਰਨ ਸਮੇਂ ਮਾਰਿਆ ਗਿਆ.
ماخذ: انسائیکلوپیڈیا