تعریف
ਦੇਖੋ, ਅਮਰ. "ਆਪ ਗਵਾਇ ਆਮਰ ਰਹੇ." (ਆਸਾ ਅਃ ਮਃ ੧) "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫) ੨. [آمر] ਆਮਿਰ. ਜੋ ਅਮਰ ਕਰੇ. ਜੋ ਹੁਕਮ ਚਲਾਵੇ. "ਧੁਰ ਕੀ ਭੇਜੀ ਆਈ ਆਮਰ." (ਆਸਾ ਮਃ ੫) ਹੁਕਮ ਚਲਾਉਣ ਵਾਲੀ ਮਾਇਆ। ੩. ਅ਼. [امر] ਅੱਮਰ. ਕਮਜ਼ੋਰ. ਨਿਰਬਲ. "ਇਹੁ ਆਮਰ ਹਮ ਗੁਰਿ ਕੀਏ ਦਰਬਾਰੀ." (ਆਸਾ ਮਃ ੫) ਇਹ ਮਾਇਆ ਨਿਰਬਲ ਹੋ ਗਈ ਅਤੇ ਅਸੀਂ ਪ੍ਰਧਾਨ ਬਣ ਗਏ.
ماخذ: انسائیکلوپیڈیا