ਆਰਸੀ
aarasee/ārasī

تعریف

ਸੰ. ਆਦਰ੍‍ਸ਼. ਸੰਗ੍ਯਾ- ਸ਼ੀਸ਼ਾ. ਦਰਪਣ. ਆਈਨਾ. "ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ." (ਮਾਝ ਅਃ ਮਃ ੩) "ਜੈਸੇ ਤਾਰੋ ਤਾਰੀ ਔਰ ਆਰਸੀ ਸਨਾਹ ਸਸਤ੍ਰ." (ਭਾਗੁ ਕ) ਦੇਖੋ, ਆਈਨਾ। ੨. ਇਸਤ੍ਰੀਆਂ ਦਾ ਇੱਕ ਗਹਿਣਾ, ਜਿਸ ਵਿੱਚ ਸ਼ੀਸ਼ਾ ਜੜਿਆ ਹੁੰਦਾ ਹੈ. ਇਹ ਅੰਗੂਠੇ ਵਿੱਚ ਪਹਿਨੀਦਾ ਹੈ. "ਕਹਾਂ ਸੁ ਆਰਸੀਆਂ ਮੁਹਿ ਬੰਕੇ." (ਮਾਝ ਅਃ ਮਃ ੧) ੩. ਆਲਸੀ ਦੀ ਥਾਂ ਭੀ "ਆਰਸੀ" ਸ਼ਬਦ ਆਉਂਦਾ ਹੈ.
ماخذ: انسائیکلوپیڈیا