تعریف
ਕ੍ਰਿ- ਉੱਤਾਪਨ. ਕਾੜ੍ਹਨਾ. ਤਪਾਉਣਾ। ੨. ਸੰਗ੍ਯਾ- ਔਟਾਨੇ (ਉਬਾਲਨੇ) ਅਰਥ ਦੁੱਧ ਵਿੱਚ ਪਾਇਆ ਪਾਣੀ. ਹੰਘਾਲ. "ਆਵਟਣੁ ਆਪੇ ਖਵੈ ਦੁਧ ਕਉ ਖਪਣ ਨ ਦੇਇ." (ਸ੍ਰੀ ਮਃ ੧) ੩. ਸੰ. आवर्त्ति्न- ਆਵਿਰ੍ਤਨ. ਜਿਸ ਵਿੱਚ ਭੌਰੀਆਂ (ਚਕ੍ਰ) ਪੈਂਦੇ ਹਨ, ਐਸਾ ਜਲ। ੪. ਸੰ. आवर्त्त्न- ਆਵਰ੍ਤਨ. ਸੰਗ੍ਯਾ- ਘੁਮਾਉ. ਚਕ੍ਰ. ਗੇੜਾ। ੫. ਮਥਨਾ. ਰਿੜਕਨਾ। ੬. ਧਾਤੁ ਦਾ ਪਘਾਰਨਾ. ਗਾਲਨਾ। ੭. ਕੁੱਟਣਾ. ਤਾੜਨਾ. ਪੀਟਨਾ. "ਜਹਿ ਆਵਟੇ ਬਹੁਤ ਘਨ ਸਾਥ." (ਆਸਾ ਮਃ ੫)
ماخذ: انسائیکلوپیڈیا