ਇਕੁਲਾਹਾ
ikulaahaa/ikulāhā

تعریف

ਜਿਲਾ ਲੁਦਿਆਨਾ, ਤਸੀਲ ਸਮਰਾਲਾ, ਥਾਣਾ ਖੰਨੇ ਵਿੱਚ ਇੱਕ ਪਿੰਡ ਹੈ. ਇਸ ਪਿੰਡ ਦੇ ਨੇੜੇ ਹੀ ਲਹਿੰਦੇ ਵੱਲ ਸ਼੍ਰੀ ਗੁਰੂ ਹਰਿਗੋਬਿੰਦ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਧਮੋਟ ਵੱਲੋਂ ਸੌਂਟੀ ਵੱਲ ਜਾਂਦੇ ਇੱਥੇ ਠਹਿਰੇ ਹਨ.#ਸੰਮਤ ੧੯੬੪- ੬੫ ਵਿੱਚ ਭਾਈ ਰਲਾ ਸਿੰਘ ਜੀ ਇਕੁਲਾਹਾ ਨਿਵਾਸੀ ਅਫਰੀਕਾ ਵਿੱਚ ਮੁਲਾਜ਼ਮ ਸਨ, ਉੱਥੇ ਹੀ ਉਨ੍ਹਾਂ ਨੂੰ ਗੁਰੁਅਸਥਾਨ ਸੰਬੰਧੀ ਸਤਿਗੁਰੂ ਵੱਲੋਂ ਪ੍ਰੇਰਣਾ ਹੋਈ, ਤਾਂ ਉਨ੍ਹਾਂ ਨੇ ਇਕੁਲਾਹੇ ਆਕੇ ਗੁਰੂਦ੍ਵਾਰੇ ਦੀ ਰਚਨਾ ਆਰੰਭ ਦਿੱਤੀ. ਭਾਈ ਸਾਹਿਬ ਤੋਂ ਪਿੱਛੋਂ ਮਾਈ ਮਤਾਬ ਕੌਰ ਤੇ ਨਗਰਵਾਸੀਆਂ ਦੇ ਉੱਦਮ ਨਾਲ ਗੁਰੁਦ੍ਵਾਰਾ ਕਮਰੇ ਦੀ ਸ਼ਕਲ ਦਾ ਬਣ ਗਿਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰੁਦ੍ਵਾਰੇ ਨਾਲ ੫੦ ਵਿੱਘੇ ਜ਼ਮੀਨ ਹੈ. ੨੦. ਵੈਸਾਖ ਨੂੰ (ਜਿਸ ਦਿਨ ਗੁਰੂ ਜੀ ਨੇ ਇੱਥੇ ਚਰਣ ਪਾਏ ਹਨ) ਮੇਲਾ ਲਗਦਾ ਹੈ. ਖੰਨਾ ਰੇਲਵੇ ਸਟੇਸ਼ਨ ਤੋਂ ੩. ਮੀਲ ਪੱਛਮ ਹੈ ਅਤੇ ਕੱਚਾ ਰਸਤਾ ਹੈ.
ماخذ: انسائیکلوپیڈیا