ਉਤਰਨਾ
utaranaa/utaranā

تعریف

ਸੰ. उत्त्​रण. ਕ੍ਰਿ- ਉਤਰਜਾਣਾ. ਦੂਜੇ ਪਾਸੇ ਪਹੁੰਚਣਾ. ਪਾਰ ਹੋਣਾ। ੨. ਉੱਪਰੋਂ ਹੇਠ ਆਉਣਾ. ਅਵਤਰਣ। ੩. ਜਨਮ ਲੈਣਾ. ਦੂਜਾ ਸ਼ਰੀਰ ਧਾਰਨ ਕਰਨਾ. "ਘਰਿ ਗੁਰੁ ਰਾਮਦਾਸ ਭਗਤ ਉਤਰਿ ਆਯਉ." (ਸਵੈਯੇ ਮਃ ੫. ਕੇ) ੪. ਦੂਰ ਹੋਣਾ. ਮਿਟਣਾ. "ਉਤਰਗਇਓ ਮੇਰੇ ਮਨ ਕਾ ਸੰਸਾ." (ਸਾਰ ਮਃ ੫) "ਲਗਾ ਰੰਗ ਅਪਾਰ ਕੋ ਨ ਉਤਾਰਈ." (ਸਵਾ ਮਃ ੫)
ماخذ: انسائیکلوپیڈیا