ਉਦਿਆਨ
uthiaana/udhiāna

تعریف

ਸੰ. उद्यान- ਉਦ੍ਯਾਨ. ਸੰਗ੍ਯਾ- ਬਾਗ਼ "ਮਨ ਕੁੰਚਰ ਕਾਇਆ ਉਦਿਆਨੈ." (ਗਉ ਅਃ ਮਃ ੧) ੨. ਰੋਹੀ. ਜੰਗਲ. "ਜਾਤਿ ਨ ਪਤਿ ਨ ਆਦਰੋ ਉਦਿਆਨਿ ਭ੍ਰਮਿੰਨਾ." (ਵਾਰ ਜੈਤ) ੩. ਸਵਾਤ ਨਦੀ ਅਤੇ ਉਸ ਦੇ ਆਸਪਾਸ ਦਾ ਦੇਸ਼। ੪. ਸੈਰ ਕਰਨਾ। ੫. ਇਰਾਦਾ. ਸੰਕਲਪ.; ਦੇਖੋ, ਉਦਿਆਨ.
ماخذ: انسائیکلوپیڈیا