ਏਂਡੂਆ
ayndooaa/ēndūā

تعریف

ਸੰਗ੍ਯਾ- ਇੰਨੂ. ਵਸਤ੍ਰ ਰੱਸੀ ਆਦਿਕ ਦਾ ਚਕ੍ਰਾਕਾਰ ਸਿਰਤ੍ਰਾਣ, ਜੋ ਘੜਾ ਆਦਿਕ ਚੁੱਕਣ ਸਮੇਂ ਵਰਤੀਦਾ ਹੈ. "ਪੁਨਰ ਏਡੂਆ ਸੀਸ ਤਾਂਕੇ ਟਿਕਾਏ." (ਗ੍ਯਾਨ) ੨. ਸੰ. इएड्व ਇੰਡ੍ਵ. ਮੁੰਜ ਦੇ ਬਣੇ ਹੋਏ ਦਸ੍ਤਾਨੇ, ਜੋ ਗਰਮ ਵਸ੍ਤ ਉਠਾਉਣ ਸਮੇਂ ਹੱਥਾਂ ਦੀ ਰਖ੍ਯਾ ਕਰਦੇ ਹਨ.
ماخذ: انسائیکلوپیڈیا