تعریف
ਸੰ. ਏਰਾਵਤ. ਸੰਗ੍ਯਾ- ਇਰਾਵਾਨ (ਸਮੁੰਦਰ) ਤੋਂ ਨਿਕਲਿਆ ਹੋਇਆ ਹਾਥੀ. ਪੁਰਾਣਕਥਾ ਹੈ ਕਿ ਦੇਵਤਿਆਂ ਅਤੇ ਦੈਤਾਂ ਨੇ ਸਮੁੰਦਰ ਰਿੜਕਕੇ ਚੌਦਾਂ ਰਤਨ ਕੱਢੇ, ਜਿਨ੍ਹਾਂ ਵਿੱਚ ਇੱਕ ਚਿੱਟੇ ਰੰਗ ਦਾ ਚਾਰ ਦੰਦਾਂ ਵਾਲਾ ਹਾਥੀ ਭੀ ਸੀ, ਜੋ ਇੰਦ੍ਰ ਨੂੰ ਸਵਾਰੀ ਲਈ ਦਿੱਤਾ ਗਿਆ.#ਐਰਾਵਤੀ. ਸੰ. ਏਰਾਵਤੀ. ਸੰਗ੍ਯਾ- ਰਾਵੀ ਨਦੀ. ਪਰੁਸ੍ਣੀ. ਦੇਖੋ, ਰਾਵੀ. "ਐਰਾਵਤੀ ਉਲੰਘਤ ਚਾਲਾ." (ਗੁਪ੍ਰਸੂ) ੨. ਬ੍ਰਹਮਾ (Burma) ਦੇਸ਼ ਦੀ ਇੱਕ ਨਦੀ। ੩. ਬਿਜਲੀ.
ماخذ: انسائیکلوپیڈیا