ਕਮਾਲਪੁਰ
kamaalapura/kamālapura

تعریف

ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਭਵਾਨੀਗੜ੍ਹ, ਥਾਣਾ ਦਿੜ੍ਹਬਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਹਨ.#ਗੁਰਦ੍ਵਾਵਰੇ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਨੇ ਕਰਵਾਈ ਹੈ. ੭੫ ਵਿੱਘੇ ਜ਼ਮੀਨ ਮੁਆਫੀ ਅਤੇ ੭੫ ਵਿੱਘੇ ਦਾਮੀ ਸਰਕਾਰ ਪਟਿਆਲਾ ਵੱਲੋਂ ਹੈ. ਪੁਜਾਰੀ ਉਦਾਸੀ ਸਾਧੂ ਹੈ.#ਰੇਲਵੇ ਸਟੇਸ਼ਨ ਸੰਗਰੂਰ ਤੋਂ ਸੰਗਤੀਵਾਲੇ ਤੀਕ ਪੱਕੀ ਸੜਕ ਹੈ, ਅੱਗੋਂ ਕੱਚਾ ਰਸਤਾ ੬. ਮੀਲ ਅਤੇ ਨਾਭਾ ਸਟੇਸ਼ਨ ਤੋਂ ਭਵਾਨੀਗੜ੍ਹ ਤੀਕ ਪੱਕੀ ਸੜਕ ਹੈ, ਅੱਗੋਂ ੭. ਕੋਹ ਕੱਚਾ ਰਸਤਾ ਹੈ। ੨. ਇਸ ਨਾਉਂ ਦਾ ਇੱਕ ਪਿੰਡ ਜਿਲਾ ਲੁਦਿਆਨਾ ਤਸੀਲ ਥਾਨਾ ਜਗਰਾਉਂ ਵਿੱਚ ਭੀ ਹੈ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਅਗਨਿ ਕੋਣ ਸਾਢੇ ਛੀ ਮੀਲ ਹੈ. ਇਸ ਗ੍ਰਾਮ ਤੋਂ ਈਸ਼ਾਨ ਕੋਣ ਇੱਕ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਹੇਹਰਾਂ ਤੋਂ ਇੱਥੇ ਆਏ ਹਨ. ਇਸ ਗੁਰਦ੍ਵਾਰੇ ਨਾਲ ੧੦. ਵਿੱਘੇ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ.
ماخذ: انسائیکلوپیڈیا