ਕਰਣੀ
karanee/karanī

تعریف

ਸੰਗ੍ਯਾ- ਕ੍ਰਿਯਾ. ਕਰਤੂਤ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫) ੨. ਘਾਲ. ਮਿਹਨਤ. ਕਮਾਈ. "ਜਹ ਕਰਣੀ ਤਹਿ ਪੂਰੀ ਮਤਿ." (ਸ੍ਰੀ ਮਃ ੧) ੩. ਰਾਜ (ਮਿਅ਼ਮਾਰ) ਦਾ ਇੱਕ ਸੰਦ, ਜੋ ਕਰ (ਹੱਥ) ਦੀ ਸ਼ਕਲ ਦਾ ਹੁੰਦਾ ਹੈ। ੪. ਵਿ- ਕਰਣੀਯ. ਕਰਣ ਲਾਇਕ. "ਕਰਣੀ ਕਾਰ ਧੁਰਹੁ ਫੁਰਮਾਈ." (ਧਨਾ ਛੰਤ ਮਃ ੧) ੫. ਦੇਖੋ, ਕਰਿਣੀ। ੬. ਦੇਖੋ, ਕਰਨੀ ੩.
ماخذ: انسائیکلوپیڈیا