تعریف
ਸੰ. कर्म्मनाशा ਸ਼ਾਹਬਾਦ ਜਿਲੇ ਦੇ ਕੈਮੋਰ ਪਹਾੜ ਤੋਂ ਨਿਕਲੀ ਇੱਕ ਨਦੀ, ਜੋ ਮਿਰਜ਼ਾਪੁਰ, ਗਾਜ਼ੀਪੁਰ ਆਦਿਕ ਜ਼ਿਲਿਆਂ ਵਿੱਚਦੀਂ ੧੪੬ ਮੀਲ ਵਹਿੰਦੀ ਹੋਈ ਚੌਸਾ ਪਾਸ ਗੰਗਾ ਵਿੱਚ ਜਾ ਮਿਲਦੀ ਹੈ. ਪੁਰਾਣਕਥਾ ਹੈ ਕਿ ਇਹ ਨਦੀ ਤ੍ਰਿਸ਼ੰਕੁ ਦੀ ਲਾਲਾਂ ਤੋਂ ਉਪਜੀ ਹੈ. ਕਈਆਂ ਨੇ ਲਿਖਿਆ ਹੈ ਕਿ ਰਾਵਣ ਦੇ ਮੂਤ੍ਰ ਤੋਂ ਬਣੀ ਹੈ. ਹਿੰਦੂਮਤਾਵਲੰਬੀ ਇਸ ਵਿੱਚ ਇਸਨਾਨ ਕਰਨ ਤੋਂ ਸ਼ੁਭ ਕਰਮਾਂ ਦਾ ਨਾਸ਼ ਮੰਨਦੇ ਹਨ. "ਚਲਤ ਚਲਤ ਕ੍ਰਮਨਾਸਾ ਸਲਤਾ। ਤਹਾਂ ਆਇ ਹੇਰ੍ਯੋ ਜਲ ਚਲਤਾ." (ਗੁਪ੍ਰਸੂ) ਗੁਰੂ ਤੇਗਬਹਾਦੁਰ ਸਾਹਿਬ ਨੇ ਇਹ ਭਰਮ ਦੂਰ ਕਰਨ ਲਈ ਇਸ ਨਦੀ ਵਿੱਚ ਸਨਾਨ ਕੀਤਾ ਸੀ.
ماخذ: انسائیکلوپیڈیا