تعریف
ਦੇਖੋ, ਕਰਾਮਤ ਅਤੇ ਕਰਾਮਾਤ. "ਨਾਨਕ ਸਾ ਕਰਮਾਤਿ ਸਾਹਿਬੁ ਤੁਠੈ ਜੋ ਮਿਲੈ." (ਵਾਰ ਆਸਾ) "ਧਿਗੁ ਸਿਧੀ ਧਿਗੁ ਕਰਮਾਤਿ." (ਵਾਰ ਸੋਰ ਮਃ ੩); ਅ਼. [کرامات] ਕਰਾਮਤ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ, ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ, ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ, ਆਯਤ ੮੭ ਅਰ ਸੂਰਤ ਅਰਾਫ਼, ਆਯਤ ੧੬੦.
ماخذ: انسائیکلوپیڈیا