تعریف
ਸੰ. ਕ੍ਰਮੇਲ. ਅ਼. [قِرمِل] ਕ਼ਿਰਮਿਲ. ਸਿੰਧੀ. ਕਰਹੋ. ਅੰ. Camel. ਸੰਗ੍ਯਾ- ਊਟ. ਸ਼ੁਤਰ. ਦੀਰਘਜੰਘ. "ਬੇਲਿ ਬਾਲਹਾ ਕਰਹਲਾ." (ਧਨਾ ਨਾਮਦੇਵ) "ਜੈਸੇ ਕਰਹਲੁ ਬੇਲਿ ਰੀਝਾਈ." (ਆਸਾ ਮਃ ੪) "ਅਸ੍ਵ ਨਾਗ ਕਰਹਲ ਆਰੂੜਿਤ ਕੋਟਿ ਤੇਤੀਸਾ ਗਾਜੇ." (ਸਲੋਹ) ਪੁਰਾਣੇ ਜ਼ਮਾਨੇ ਦੇਸ਼ਾਂਤਰਾਂ ਵਿੱਚ ਵਪਾਰ ਦੀ ਸਾਮਗ੍ਰੀ ਊੱਠਾਂ ਤੇ ਲੱਦਕੇ ਲੈ ਜਾਈਦੀ ਸੀ, ਅਤੇ ਊੱਠ ਸਦਾ ਪਰਦੇਸਾਂ ਵਿੱਚ ਫਿਰਦੇ ਰਹਿੰਦੇ ਸਨ. ਇਸੀ ਭਾਵ ਨੂੰ ਲੈਕੇ ਚੌਰਾਸੀ ਭ੍ਰਮਣ ਵਾਲੇ ਜੀਵ ਨੂੰ ਗੁਰੁਬਾਣੀ ਵਿੱਚ ਊਠ ਆਖਿਆ ਹੈ. ਦੇਖੋ, "ਕਰਹਲੇ" ਸਿਰਲੇਖ ਹੇਠ ਸ਼ਬਦ- "ਕਰਹਲੇ ਮਨ ਪਰਦੇਸੀਆ." (ਗਉ ਮਃ ੪)
ماخذ: انسائیکلوپیڈیا