ਕਰੂਰਾਛ
karooraachha/karūrāchha

تعریف

ਸੰ. ਕ੍ਰੂਰਾਕ੍ਸ਼੍‍. ਸੰਗ੍ਯਾ- ਕ੍ਰੂਰ (ਭਯਾਨਕ) ਨੇਤ੍ਰਾਂ ਵਾਲਾ. ਜਿਸ ਦੀ ਦ੍ਰਿਸ੍ਟਿ ਕ੍ਰੂਰ ਹੈ. ਸ਼ਨਿ ਗ੍ਰਹ। ੨. ਇੱਕ ਦੈਤ, ਜੋ ਰਾਵਣ ਦਾ ਸੈਨਾਨੀ ਸੀ। ੩. ਇੱਕ ਦੈਤ, ਜੋ ਦੇਵੀ ਨੇ ਮਾਰਿਆ. "ਕਰੂਰਾਛ ਘਾਯਾ." (ਚੰਡੀ ੨) ੪. ਸਰਵਲੋਹ ਅਨੁਸਾਰ ਬ੍ਰਿਜਨਾਦ (ਵੀਰ੍‍ਯਨਾਦ) ਦਾਨਵ ਦਾ ਪੁਤ੍ਰ. "ਕਰੂਰਾਛ ਭਟ." (ਸਲੋਹ)
ماخذ: انسائیکلوپیڈیا