تعریف
ਲਹੌਰ ਦੀ ਤਸੀਲ ਕੁਸੂਰ ਦੇ ਕਲਸੀਆ ਪਿੰਡ ਦਾ ਨਿਵਾਸੀ ਸਰਦਾਰ ਗੁਰਬਖ਼ਸ਼ ਸਿੰਘ ਸੰਧੂ ਜ਼ਿਮੀਦਾਰ ਸੰਮਤ ੧੭੮੨ ਵਿੱਚ ਅਮ੍ਰਿਤ ਛਕਕੇ ਸਿੰਘ ਸਜਿਆ ਅਤੇ ਕਰੋੜੀਆਂ ਦੀ ਮਿਸਲ ਵਿੱਚ ਸ਼ਾਮਿਲ ਹੋਕੇ ਇਸ ਨੇ ਪੰਥ ਦੀ ਭਾਰੀ ਸੇਵਾ ਕੀਤੀ. ਇਸ ਦੀ ਸੰਤਾਨ ਦੇ ਹੁਣ ਰਾਜਾ ਕਲਸੀਆ ਜ਼ਿਲੇ ਅੰਬਾਲੇ ਵਿੱਚ ਛਛਰੌਲੀ ਰਾਜਧਾਨੀ ਵਿੱਚ ਰਹਿੰਦੇ ਹਨ. ਪਰ ਰਿਆਸਤ ਦਾ ਨਾਉਂ "ਕਲਸੀਆ" ਹੈ.#ਰਾਜਾ ਕਲਸੀਆ ਦੀ ਵੰਸ਼ਾਵਲੀ:-:#ਸਰਦਾਰ ਗੁਰਬਖਸ਼ ਸਿੰਘ#।#ਸਰਦਾਰ ਜੋਧ ਸਿੰਘ ਦੇਃ ਸਨ ੧੮੧੭#।#ਸੋਭਾ ਸਿੰਘ ਦੇਃ ੧੮੫੮#।#ਲਹਿਨਾ ਸਿੰਘ ਦੇਃ ੧੮੬੯#।#ਬਿਸ਼ਨ ਸਿੰਘ ਦੇਃ ੧੮੮੩#।#।
ماخذ: انسائیکلوپیڈیا