ਕਸਟਵਾਰ
kasatavaara/kasatavāra

تعریف

ਕਸ੍ਟਵਾਰ. ਕਸ਼ਮੀਰ ਦੇ ਚੜ੍ਹਦੇ ਵੱਲ ਇੱਕ ਰਿਆਸਤ. ਰਾਜਾ ਦਸ਼ਰਥ ਦੀ ਰਾਣੀ ਕੈਕੇਈ ਇੱਥੋਂ ਦੇ ਰਾਜੇ ਦੀ ਹੀ ਪੁਤ੍ਰੀ ਸੀ. ਪੁਰਾਣੇ ਗ੍ਰੰਥਾਂ ਵਿੱਚ ਕਸਟਵਾਰ ਦਾ ਨਾਉਂ ਕੇਕਯ ਹੈ.#ਸਨ ੧੬੮੭ ਵਿੱਚ ਇਸ ਦੇ ਰਾਜਪੂਤ ਰਾਜੇ ਨੇ ਔਰੰਗਜ਼ੇਬ ਦੇ ਅਹਿਦ ਵਿੱਚ ਇਸਲਾਮ ਮਤ ਧਾਰਣ ਕਰ ਲਿਆ ਸੀ. ਹੁਣ ਇਹ ਰਿਆਸਤ ਜੰਮੂ ਵਿੱਚ ਮਿਲ ਗਈ ਹੈ. ਦੇਖੋ, ਕਸਟ੍ਵਾਰ.; ਦੇਖੋ, ਕਸਟਵਾਰ. "ਗਣ ਯਾਹਿ ਭਯੋ ਕਸਟ੍ਵਾਰ ਨ੍ਰਿਪੰ। ਜਿਂਹ ਕੇਕਯਿ ਧਾਮ ਸੁਤਾ ਸੁਪ੍ਰਭੰ." (ਰਾਮਾਵ)
ماخذ: انسائیکلوپیڈیا