ਕਾਚਾ
kaachaa/kāchā

تعریف

ਵਿ- ਕੱਚਾ. ਅਪਕ੍ਵ. ਜੋ ਪੱਕਿਆ ਨਹੀਂ. ਜਿਵੇਂ ਕੱਚਾ ਫਲ ਅਤੇ ਮਿੱਟੀ ਦਾ ਕੱਚਾ ਭਾਂਡਾ. "ਕਾਚੈ ਕਰਵੈ ਰਹੈ ਨ ਪਾਨੀ." (ਸੂਹੀ ਕਬੀਰ) ਕੱਚਾ ਘੜਾ ਇਸ ਥਾਂ ਸਰੀਰ ਹੈ, ਪਾਣੀ ਪ੍ਰਾਣ ਹਨ। ੨. ਸ਼੍ਰੱਧਾਹੀਨ. ਜਿਸ ਨੂੰ ਭਰੋਸਾ ਨਹੀਂ. "ਮੁਕਤਿ ਭੇਦ ਕਿਆ ਜਾਣੈ ਕਾਚਾ?" (ਗਉ ਅਃ ਮਃ ੧) "ਕਹਿਦੇ ਕਚੇ ਸੁਣਦੇ ਕਚੇ" (ਅਨੰਦੁ) ੩. ਅਗ੍ਯਾਨੀ, ਜੋ ਗ੍ਯਾਨ ਅਤੇ ਅ਼ਮਲ ਵਿੱਚ ਪੱਕਾ ਨਹੀਂ. "ਕਾਚੇ ਗੁਰੁ ਤੇ ਮੁਕਤ ਨ ਹੂਆ." (ਓਅੰਕਾਰ) ੪. ਕਪਟੀ. ਛਲੀਆ, ਜਿਸ ਦੀ ਬਾਤ ਪੱਕੀ ਨਹੀਂ. "ਜਿਨਿ ਮਨਿ ਹੋਰੁ ਮੁਖਿ ਹੋਰੁ ਸਿ ਕਾਢੇ ਕਚਿਆ." (ਆਸਾ ਫਰੀਦ) ੫. ਬਿਨਸਨਹਾਰ, ਜੋ ਇਸਥਿਤ ਨਹੀਂ. "ਕਾਚਾ ਧਨੁ ਸੰਚਹਿ ਮੂਰਖ ਗਾਵਾਰ." (ਧਨਾ ਮਃ ੫) ੬. ਡਿੰਗ. ਕਾਇਰ. ਭੀਰੁ. ਡਰਪੋਕ.
ماخذ: انسائیکلوپیڈیا