تعریف
ਕਾਨੂਵਾਣ ਪਿੰਡ ਦੇ ਕੋਲ (ਗੁਰਦਾਸਪੁਰ ਦੇ ਜਿਲੇ ਵਿੱਚ) ਇੱਕ ਅਜੇਹੀ ਝੀਲ ਹੈ, ਜਿਸ ਵਿੱਚ ਸੈਂਕੜੇ ਚਸ਼ਮੇ ਪਾਣੀ ਦੇ ਨਿਕਲਦੇ ਹਨ. ਸਬਜ਼ੀ ਅਤੇ ਭਾਰੀ ਜੰਗਲ ਹੋਣ ਦੇ ਕਾਰਣ ਭੀੜਾ ਦੇ ਵੇਲੇ ਸਿੰਘ ਅਕਸਰ ਇੱਥੇ ਆਕੇ ਇਕੱਠੇ ਹੋਇਆ ਕਰਦੇ ਸਨ ਅਤੇ ਉਸ ਸਮੇਂ ਇਹ ਖਾਲਸੇ ਦਾ ਵਨਦੁਰਗ ਸੀ. ਸਿੱਖ ਇਤਿਹਾਸ ਨਾਲ ਕਾਨੂਵਾਣ ਦੇ ਛੰਭ ਦਾ ਭਾਰੀ ਸੰਬੰਧ ਹੈ.
ماخذ: انسائیکلوپیڈیا