ਕਾਰ
kaara/kāra

تعریف

ਸੰਗ੍ਯਾ- ਕਾਰ੍‍ਯ. ਕੰਮ. ਕ੍ਰਿਯਾ. ਫ਼ਾ. [کار] "ਜੋ ਤੁਧੁ ਭਾਵੈ ਸਾਈ ਭਲੀ ਕਾਰ." (ਜਪੁ) ੨. ਵਿ- ਕਰਤਾ. ਕਰਨ ਵਾਲਾ. ਜੈਸੇ- ਚਰਮਕਾਰ, ਸੁਵਰਣਕਾਰ, ਲੋਹਕਾਰ ਆਦਿ. ਐਸੀ ਦਸ਼ਾ ਵਿੱਚ ਇਹ ਸ਼ਬਦ ਦੇ ਅੰਤ ਆਉਂਦਾ ਹੈ. ਫ਼ਾਰਸੀ ਵਿੱਚ ਭੀ ਇਹ ਇਵੇਂ ਹੀ ਵਰਤਿਆ ਜਾਂਦਾ ਹੈ. ਜੈਸੇ ਮੀਨਾਕਾਰ। ੩. ਸੰਗ੍ਯਾ- ਕਰਨ ਯੋਗ ਕੰਮ. ਕਰਣੀਯ ਕਾਰਯ. "ਜਿਤਨੇ ਜੀਅਜੰਤੁ ਪ੍ਰਭੁ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ." (ਮਲਾ ਮਃ ੪) ੪. ਧਰਮ ਦਾ ਟੈਕਸ. ਦਸਵੰਧ ਆਦਿਕ. "ਕਾਰ ਭੇਟ ਗੁਰ ਕੀ ਸਿਖ ਲਾਵਹਿ." (ਗੁਪ੍ਰਸੂ) ੫. ਰੇਖਾ. ਲਕੀਰ. "ਦੇਕੈ ਚਉਕਾ ਕਢੀ ਕਾਰ."¹ (ਵਾਰ ਆਸਾ) ੬. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਵਿਧਿ ਨਾਲ ਰਖ੍ਯਾ ਲਈ ਕੀਤੀ ਹੋਈ ਲੀਕ. "ਚਉਗਿਰਦ ਹਮਾਰੈ ਰਾਮਕਾਰ ਦੁਖ ਲਗੈ ਨ ਭਾਈ." (ਬਿਲਾ ਮਃ ੫) ੭. ਕਾਲਸ. "ਤਿਨ ਅੰਤਰਿ ਕਾਰ ਕਰੀਠਾ." (ਗਉ ਮਃ ੪) ਦੇਖੋ, ਕਾਰ ਕਰੀਠਾ। ੮. ਅਹੰਕਾਰ ਦਾ ਸੰਖੇਪ. "ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਕਾਰ ਹੈ." (ਅਕਾਲ) ੯. ਅ਼. [قعر] ਕ਼ਅ਼ਰ. ਦਰਿਆ ਅਤੇ ਖੂਹ ਦੀ ਗਹਿਰਾਈ. ਖੂਹ ਅਤੇ ਤਾਲ ਦੀ ਗਾਰ. "ਖਨਤੇ ਕਾਰ ਸੁ ਵਹਿਰ ਨਿਕਰਹੀਂ." (ਗੁਪ੍ਰਸੂ) ੧੦. ਫ਼ਾ. [کار] ਜੰਗ. "ਖ਼ਸਮ ਰਾ ਚੁ ਕੋਰੋ ਕੁਨਦ ਵਕਤ ਕਾਰ." (ਜਫਰ) ੧੧. ਤੁ. [قار] ਕ਼ਾਰ. ਬਰਫ। ੧੨. ਅ਼. ਕਾਲਾ ਰੰਗ.
ماخذ: انسائیکلوپیڈیا

شاہ مکھی : کار

لفظ کا زمرہ : noun, feminine

انگریزی میں معنی

car, motor car; same as ਕੰਮ , work
ماخذ: پنجابی لغت

KÁR

انگریزی میں معنی2

s. f, Business, work, affair, action;—kár bár, kamm kár. Business, affairs; dealings, transaction:—kár kaḍḍhṉí, páuṉí, v. n. To draw a line supposed to avert the influence of an evil spirit; met. to promise earnestly not to do any objectionable thing again:—kár kháná, s. m. A workshop, a factory, manufactory:—kár khándár, s. m. A man of business:—kárdár, s. m. A Sikh revenue official:—kárdárí, s. f. The office of a kárdár:—kamm náṇ kár, karmáṇ dí már. Those who do not work are blasted by fate.
THE PANJABI DICTIONARY- بھائی مایہ سنگھ