ਕਾਰਮੰ
kaaraman/kāraman

تعریف

ਸੰ. र्काम्मुक ਕਾਮੁ. ਸੰਗ੍ਯਾ- ਵੈਰੀ ਦੇ ਮਾਰਨ ਦਾ ਜੋ ਕੰਮ ਹੈ, ਉਸ ਵਿੱਚ ਜੋ ਸਮਰਥ ਹੋਵੇ, ਸੋ ਕਾਰਮੁਕ. ਧਨੁਖ. ਕਮਾਣ. ਖਾਸ ਕਰਕੇ ਬਾਂਸ ਦੇ ਧਨੁਖ ਦਾ ਨਾਉਂ ਕਾਰਮੁਕ ਹੈ. "ਸ਼੍ਰੀ ਸਤਿਗੁਰੁ ਕਰ ਕਾਰਮੁਕ ਥਿਰੇ ਦਰੀਚੀ ਬੀਚ." (ਗੁਪ੍ਰਸੂ) "ਬਿਸਿੱਖ ਕਾਰਮੰ ਕਸੇ." (ਚੰਡੀ ੨) ਧਨੁਖ ਵਿੱਚ ਵਿਸ਼ਿਖ (ਤੀਰ) ਕਸੇ.
ماخذ: انسائیکلوپیڈیا