ਕਾਲਾਪਾਣੀ
kaalaapaanee/kālāpānī

تعریف

ਉਹ ਸਮੁੰਦਰ, ਜਿਸ ਦਾ ਪਾਣੀ ਕਾਲਾ ਨਜ਼ਰ ਆਉਂਦਾ ਹੈ. ਏਂਡੇਮਨ (ਅੰਡੇਮਨ) ਅਤੇ ਨਿਕੋਬਾਰ ਦ੍ਵੀਪਾਂ ਦੇ ਪਾਸ ਸਮੁੰਦਰ ਬਹੁਤ ਕਾਲਾ ਵਿਖਾਈ ਦਿੰਦਾ ਹੈ, ਇਸ ਲਈ ਇਹ ਨਾਉਂ ਹੋ ਗਿਆ ਹੈ। ੨. ਭਾਰਤ ਦੇ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੀ ਸਜ਼ਾ ਜਦ ਮਿਲਦੀ ਹੈ, ਤਦ ਇਨ੍ਹਾਂ ਟਾਪੂਆਂ ਵਿੱਚ ਭੇਜਿਆਂ ਜਾਂਦਾ ਹੈ, ਇਸ ਵਾਸਤੇ ਜਲਾਵਤਨੀ ਦਾ ਨਾਉਂ ਭੀ "ਕਾਲਾਪਾਨੀ" ਹੋ ਗਿਆ ਹੈ.
ماخذ: انسائیکلوپیڈیا