ਕੇਲ
kayla/kēla

تعریف

ਸੰ. ਕੇਲਿ. ਸੰਗ੍ਯਾ- ਕ੍ਰੀੜਾ. ਖੇਲ. "ਜਿਮ ਕੇਲਹੀਣ ਕੁਮਾਰ." (ਪ੍ਰਿਥੁਰਾਜ) "ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ." (ਸ. ਫਰੀਦ) ੨. ਕੇਲਾ. ਕਦਲੀ. "ਮਾਲੀ ਕੇ ਘਰਿ ਕੇਲ ਆਛੈ." (ਟੋਡੀ ਨਾਮਦੇਵ) ੩. ਕ੍ਰਿਸਨ ਜੀ ਦੀ ਕੇਲਿ ਦਾ ਅਸਥਾਨ. ਵ੍ਰਿੰਦਾਵਨ. "ਗੰਗਾ ਜਮਨਾ ਕੇਲ ਕੇਦਾਰਾ." (ਮਾਰੂ ਸੋਲਹੇ ਮਃ ੧) ੪. ਸੰ. ਕੇਲਿਕ. ਕੈਲ. ਦੇਵਦਾਰ ਤੋਂ ਘਟੀਆ ਇੱਕ ਪਹਾੜੀ ਬਿਰਛ.
ماخذ: انسائیکلوپیڈیا