تعریف
ਅ਼. [قیسر] ਕ਼ੈਸਰ. ਸੰਗ੍ਯਾ- ਬਾਦਸ਼ਾਹ. Caesar । ੨. ਰੂਮ ਦਾ ਬਾਦਸ਼ਾਹ. ਕਈ ਵਿਦ੍ਵਾਨ ਲਿਖਦੇ ਹਨ ਕਿ ਰੂਮੀਬੋਲੀ ਵਿੱਚ ਕ਼ੈਸਰ ਉਸ ਦੀ ਸੰਗ੍ਯਾ ਹੈ, ਜੋ ਮਾਤਾ ਦੇ ਮਰਣ ਪੁਰ ਪੈਦਾ ਹੋਇਆ ਹੋਵੇ. ਸੋ ਰੂਮ ਦਾ ਬਾਦਸ਼ਾਹ "ਅਗ਼ਤੂਸ" ਇਸੇ ਤਰਾਂ ਜੰਮਿਆ ਸੀ, ਜਿਸ ਕਰਕੇ ਉਸ ਦੀ ਕੈਸਰ ਸੰਗ੍ਯਾ ਹੋਈ. ਇਸ ਪਿੱਛੋਂ ਇਹ ਸ਼ਬਦ ਬਾਦਸ਼ਾਹ ਅਥਵਾ ਸ਼ਹਨਸ਼ਾਹ ਦਾ ਬੋਧਕ ਹੋ ਗਿਆ.
ماخذ: انسائیکلوپیڈیا