ਕੋਟਭਾਈ
kotabhaaee/kotabhāī

تعریف

ਜ਼ਿਲਾ ਫੀਰੋਜ਼ਪੁਰ, ਤਸੀਲ ਮੁਕਤਸਰ ਵਿੱਚ ਇੱਕ ਮਸ਼ਹੂਰ ਪਿੰਡ, ਜਿਸ ਨੂੰ ਭਾਈ ਭਗਤੂ ਜੀ ਨੇ ਵਸਾਇਆ ਹੈ. ਇਥੇ ਦਸ਼ਮਗੁਰੂ ਜੀ ਦੇ ਦੋ ਗੁਰਦ੍ਵਾਰੇ ਹਨ-#(੧) ਪਿੰਡ ਦੇ ਵਿੱਚ ਗੁਰੂ ਜੀ ਪ੍ਰੇਮੀ ਬਾਣੀਆਂ ਦੇ ਘਰ ਪ੍ਰਸਾਦ ਛਕਣ ਆਏ, ਬਾਣੀਏ ਅਮ੍ਰਿਤ ਛਕਕੇ ਸਿੰਘ ਸਜ ਗਏ ਸਨ, ਜਿਨ੍ਹਾਂ ਦੇ ਨਾਉਂ ਗੁਰੂ ਜੀ ਨੇ ਰੰਗੀ ਸਿੰਘ, ਘੁੰਮੀ ਸਿੰਘ ਰੱਖੇ. ਇਨ੍ਹਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ. ਗੁਰਦ੍ਵਾਰਾ ਬਣਿਆ ਹੋਇਆ ਹੈ, ਅਤੇ ਉਸ ਨਾਲ ੫੦ ਘੁਮਾਉਂ ਜ਼ਮੀਨ ਸਿੱਖਰਾਜ ਦੇ ਸਮੇਂ ਤੋਂ ਹੈ. ਪੁਜਾਰੀ ਅਕਾਲੀ ਸਿੰਘ ਹੈ.#(੨) ਦੂਜਾ, ਪਿੰਡ ਤੋਂ ਦੱਖਣ ਵੱਲ ਪਾਸ ਹੀ ਹੈ. ਜਦੋਂ ਗੁਰੂ ਜੀ ਗੁਪਤਸਰੋਂ ਆਏ ਤਾਂ ਇੱਥੇ ਠਹਿਰੇ. ਗੁਰਦ੍ਵਾਰਾ ਸੰਮਤ ੧੯੭੮ ਵਿੱਚ ਬਣਾਇਆ ਗਿਆ ਹੈ. ਇੱਥੇ ਭੀ ਪੁਜਾਰੀ ਅਕਾਲੀ ਸਿੰਘ ਹੈ.#ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ ਉੱਤਰ ਦਿਸ਼ਾ ਪੰਜ ਮੀਲ ਕੱਚਾ ਰਸਤਾ ਹੈ.
ماخذ: انسائیکلوپیڈیا