ਕੋਟਲੀਬਾਘਾ
kotaleebaaghaa/kotalībāghā

تعریف

ਇਹ ਪਿੰਡ ਜ਼ਿਲਾ ਤਸੀਲ ਗੁਜਰਾਂਵਾਲਾ, ਥਾਣਾ ਮਾਂਡੇ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਛੋਟਾ ਜਿਹਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਇਕ ਪਿੱਪਲ ਬਿਰਛ ਤਲੇ ਬੈਠੇ, ਜੋ ਹੁਣ ਤਕ ਮੌਜੂਦ ਹੈ. ਸਤਿਗੁਰੂ ਦੇ ਵਿਰਾਜਣ ਦੀ ਥਾਂ "ਥੜਾ ਸਾਹਿਬ" ਬਣਿਆ ਹੋਇਆ ਹੈ. ਪਾਸ ਇੱਕ ਛੋਟਾ ਜਿਹਾ ਪੱਕਾ ਮਕਾਨ ਹੈ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਨਾਮਧਾਰੀਆ ਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨਾਲ ੧੬. ਘੁਮਾਉਂ ਜ਼ਮੀਨ ਇਸੇ ਪਿੰਡ ਵੱਲੋਂ ਹੈ. ਚੇਤ੍ਰਚੌਦਸ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਏਮਨਾਬਾਦ ਤੋਂ ਪੂਰਵ ੧੦. ਮੀਲ ਹੈ. ਬਰਸਾਤ ਦੇ ਦਿਨਾਂ ਵਿੱਚ ਇੱਥੇ ਦਾ ਰਸਤਾ ਚੰਗਾ ਨਹੀਂ.
ماخذ: انسائیکلوپیڈیا