تعریف
ਮਾਲਵੇ ਵਿੱਚ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ, ਰੇਲਵੇ ਸਟੇਸ਼ਨ ਜੈਤੋ ਤੋਂ ੧੪. ਮੀਲ ਅਤੇ ਭੁੱਚੋ ਤੋਂ ੧੫. ਮੀਲ ਹੈ. ਇਹ ਪਿੰਡ ਪ੍ਰਿਥੀਚੰਦ ਜੀ ਨੇ ਸੰਮਤ ੧੬੫੩ ਵਿੱਚ ਵਸਾਇਆ ਹੈ. ਸੋਢੀ ਕੌਲ ਸਾਹਿਬ ਨੇ ਇਸ ਨੂੰ ਬਹੁਤ ਰੌਣਕ ਦਿੱਤੀ.#ਕਹਿੰਦੇ ਹਨ ਕਿ ਸੁਲਹੀ ਇਸੇ ਪਿੰਡ ਵਿੱਚ ਇੱਟਾਂ ਦੇ ਜਲ ਰਹੇ ਆਵੇ ਵਿੱਚ ਪੈ ਕੇ ਮੋਇਆ ਸੀ. ਇਹ ਆਵਾ ਪਿੰਡ ਤੋਂ ੧. ਮੀਲ ਚੜ੍ਹਦੇ ਪਾਸੇ ਸੀ. ਗੁਰੂ ਕਾ ਕੋਠਾ ਪ੍ਰਿਥੀਚੰਦ ਜੀ ਦੀ ਔਲਾਦ ਦੇ ਸੋਢੀ ਸਾਹਿਬਾਨ ਦੀ ਮਾਲਕੀਯਤ ਅਤੇ ਜਾਗੀਰ ਹੈ. ੨. ਵਜ਼ੀਰਾਬਾਦ ਵਿੱਚ ਛੀਵੇਂ ਸਤਿਗੁਰੂ ਗੁਰੁਦ੍ਵਾਰਾ. ਦੇਖੋ, ਗੁਰੂ ਕਾ ਕੋਠਾ.
ماخذ: انسائیکلوپیڈیا