تعریف
ਸੰ. कृपाण ਸੰਗ੍ਯਾ- ਜੋ ਕ੍ਰਿਪਾ ਨੂੰ ਫੈਂਕ ਦੇਵੇ. ਜਿਸ ਦੇ ਚਲਾਉਣ ਵੇਲੇ ਰਹਮ ਨਾ ਆਵੇ. ਤਲਵਾਰ. ਸ਼੍ਰੀ ਸਾਹਿਬ. ਸ਼ਮਸ਼ੇਰ. ਸਿੰਘਾਂ ਦਾ ਦੂਜਾ ਕਕਾਰ ਜੋ, ਅਮ੍ਰਿਤਧਾਰੀ ਨੂੰ ਪਹਿਰਣਾ ਵਿਧਾਨ ਹੈ. ਦੇਖੋ, ਸ਼ਸਤ੍ਰ "ਜੇ ਜੇ ਹੁਤੇ ਅਕਟੇ ਵਿਕਟੇ ਸੁ ਕਟੇ ਕਾਲ ਕ੍ਰਿਪਾਣ ਕਰਕੇ ਮਾਰੇ." (ਵਿਚਿਤ੍ਰ)#ਚਕ੍ਰਪਾਨਿ ਪਾਨਿ ਮੇ ਤਿਹਾਰੇ ਸ਼੍ਰੀ ਗੋਬਿੰਦ ਸਿੰਘ!#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ.#(ਗ੍ਵਾਲ ਕਵਿ)#ਕੱਛ ਕ੍ਰਿਪਾਨ ਨ ਕਬਹੂ ਤ੍ਯਾਗੈ।#ਸਨਮੁਖ ਲਰੈ ਨ ਰਣ ਤੇ ਭਾਗੈ.#(ਪ੍ਰਸਨੋੱਤਰ ਭਾਈ ਨੰਦ ਲਾਲ)#੨. ਇੱਕ ਛੰਦ, ਜੋ ਕਬਿੱਤ ਦੀ ਜਾਤਿ ਹੈ. ਲੱਛਣ- ਚਾਰ ਚਰਣ (ਤੁਕਾਂ), ਪ੍ਰਤਿ ਚਰਣ ੩੨ ਅੱਖਰ, ਅੱਠ ਅੱਠ ਅੱਖਰਾਂ ਪੁਰ ਅਨੁਪ੍ਰਾਸ ਸਹਿਤ ਚਾਰ ਵਿਸ਼੍ਰਾਮ. ਹਰੇਕ ਚਰਣ ਦਾ ਸੱਤਵਾਂ, ਪੰਦ੍ਰਵਾਂ, ਤੇਈਹਵਾਂ ਅਤੇ ਇਕਤੀਹਵਾਂ ਅੱਖਰ ਗੁਰੁ, ਅਤੇ ਅੱਠਵਾਂ, ਸੋਲਵਾਂ, ਚੌਬੀਹਵਾਂ ਅਤੇ ਬੱਤੀਹਵਾਂ ਲਘੁ. ਇਸ ਛੰਦ ਦਾ ਪ੍ਰਯੋਗ ਵੀਰਰਸ ਲਈ ਵਿਸ਼ੇਸ ਹੁੰਦਾ ਹੈ.#ਉਦਾਹਰਣ#ਸੈਨਾਪਤਿ ਕਾਲਾਖ਼ਾਨ, ਜੋਰਕੈ ਚਮੂ ਮਹਾਨ,#ਧਾਰ ਬਲ ਅਭਿਮਾਨ, ਡਟ੍ਯੋ ਹੈ ਮੈਦਾਨ ਆਨ, ਰਿਸਕਰ ਪੈਂਦਾਖ਼ਾਨ, ਭਯੋ ਗੁਰੁ ਸਮੁਹਾਨ,#ਸਿੰਘਨਾਦ ਉੱਚ ਠਾਨ, ਬੋਲ੍ਯੋ ਨਹਿ ਪੈਹੋਂ ਜਾਨ,#ਗਹਿਕੈ ਰਕਾਬ ਪਾਨ, ਰੋਕਲੀਨ ਹੈ ਕਿੰਕਾਨ,#ਹੇਤ ਭੂਮਿ ਪੈ ਗਿਰਾਨ, ਲਾਵਤ ਸ਼ਰੀਰਤਾਨ,#ਸ਼ਤ੍ਰੁਬਨ ਕੋ ਕ੍ਰਿਸ਼ਾਨ, ਵੀਰ ਸੋਢਿਵੰਸ਼ ਭਾਨ,#ਕਾਲਜੀਹ ਕੇ ਸਮਾਨ, ਝਾਰੀ ਸਿਰ ਪੈ ਕ੍ਰਿਪਾਨ.; ਦੇਖੋ, ਕ੍ਰਿਪਾਣ.
ماخذ: انسائیکلوپیڈیا