تعریف
ਸਿੰਧੀ. ਸੰਗ੍ਯਾ- ਕੰ (ਪਾਣੀ) ਦੀ ਅਵਧਿ (ਹੱਦ) ਕਰਨ ਵਾਲਾ. ਕੰ (ਪਾਣੀ) ਨੂੰ ਧਾਰਨ ਵਾਲਾ ਨਦੀ ਦਾ ਕੰਢਾ. ਤਟ. ਕਿਨਾਰਾ. "ਕੰਧੀ ਉਤੈ ਰੁਖੜਾ." (ਸ. ਫਰੀਦ) "ਅੰਧੇ! ਤੁ ਬੈਠਾ ਕੰਧੀ ਪਾਹਿ, (ਸ਼੍ਰੀ ਮਃ ੫) "ਤਿਖ ਮੁਈਆ ਕੰਧੀ ਪਾਸਿ." (ਮਾਰੂ ਮਃ ੪) ਨਦੀ ਦੇ ਕਿਨਾਰੇ ਪਾਸ ਹੋਣ ਪੁਰ ਭੀ ਤ੍ਰਿਖਾ ਨਾਲ ਮੁਈਆ। ੨. ਵਿ- ਕਿਨਾਰੇ ਉੱਪਰ ਇਸਥਿਤ. ਕਿਨਾਰੇ ਖੜਾ.
ماخذ: انسائیکلوپیڈیا