تعریف
ਸੰ. ਕਰ੍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ.; ਦੇਖੋ, ਕੰਨ ਅਤੇ ਕੰਨ ਦੇਣਾ.
ماخذ: انسائیکلوپیڈیا