ਖਟਚਕ੍ਰ
khatachakra/khatachakra

تعریف

ਸੰ. षट्चक्र ਯੋਗੀਆਂ ਦੇ ਮੰਨੇ ਹੋਏ ਛੀ ਚਕ੍ਰ. "ਉਲਟਤ ਪਵਨ ਚਕ੍ਰ ਖਟ ਭੇਦੇ." (ਗਉ ਕਬੀਰ)#(ੳ) ਮੂਲਾਧਾਰ. ਗੁਦਾਮੰਡਲ ਦਾ ਚਕ੍ਰ ਹੈ, ਜਿਸ ਵਿੱਚ ਮੂਧੇ ਮੁਖ ਦਾ ਚਾਰ ਪਾਂਖੁੜੀ ਵਾਲਾ ਪੀਲਾ ਕਮਲ ਹੈ.#(ਅ) ਸ੍ਵਾਧਿਸ੍ਠਾਨ ਚਕ੍ਰ. ਲਿੰਗ ਦੇ ਮੂਲ ਵਿੱਚ ਹੈ, ਜਿਸ ਵਿੱਚ ਲਾਲ ਰੰਗ ਦਾ ਊਰਧਮੁਖ ਛੀਦਲ ਕਮਲ ਹੈ.#(ੲ) ਮਣਿਪੁਰਚਕ੍ਰ- ਨਾਭਿ ਦੇ ਮੂਲ ਵਿੱਚ ਹੈ, ਜੋ ਨੀਲੇ ਰੰਗ ਦਾ ਊਰਧਮੁਖ ਦਸ ਪੱਤੀਆਂ ਦਾ ਕਮਲ ਹੈ.#(ਸ) ਅਨਾਹਤਚਕ੍ਰ- ਬਾਰਾਂ ਦਲ ਦਾ ਸ੍ਵਰਣਰੰਗਾ ਕਮਲ ਹਿਰਦੇ ਵਿੱਚ ਹੈ.#(ਹ) ਵਿਸ਼ੁੱਧ ਚਕ੍ਰ- ਲਾਲ ਰੰਗ ਦਾ ਊਰਧਮੁਖ ਸੋਲਾਂ ਦਲ ਦਾ ਕਮਲ ਕੰਠ ਵਿੱਚ ਹੈ.#(ਕ) ਆਗ੍ਯਾਚਕ੍ਰ- ਭੌਹਾਂ ਦੇ ਮੱਧ ਦੋ ਪਾਂਖੁੜੀਆਂ ਦਾ ਊਰਧਮੁਖ ਚਿੱਟਾ ਕਮਲ ਹੈ.#ਇਨ੍ਹਾਂ ਛੀ ਚਕ੍ਰਾਂ ਤੋਂ ਛੁੱਟ, ਯੋਗੀ ਇੱਕ ਸੱਤਵਾਂ ਚਕ੍ਰ ਦਸ਼ਮਦ੍ਵਾਰ ਵਿੱਚ ਭੀ ਮੰਨਦੇ ਹਨ, ਜਿਸ ਨੂੰ ਜ੍ਯੋਤਿਰੂਪ ਦਾ ਸਿੰਘਾਸਨ ਆਖਦੇ ਹਨ, ਇਹ ਹਜ਼ਾਰ ਪਾਂਖੁੜੀ ਦਾ ਸਫ਼ੇਦ ਕਮਲ ਹੈ। ੨. ਖਟਚਕ੍ਰ ਵਾਲਾ ਦੇਹ. ਸ਼ਰੀਰ. "ਛਠਿ ਖਟਚਕ੍ਰ ਛਹੂ ਦਿਸਿ ਧਾਇ." (ਗਉ ਕਬੀਰ ਬਾਵਨ)
ماخذ: انسائیکلوپیڈیا