تعریف
ਸੰ. घृष् ਧਾ- ਘਸਣਾ. "ਸਿਲਾ ਸੰਗ ਖਸ ਚਾਲਤ ਨੀਰ." (ਗੁਪ੍ਰਸੂ) ਸਿਲਾ ਨਾਲ ਖਹਿਕੇ ਪਾਣੀ ਚਲਦਾ ਹੈ। ੨. ਦੇਖੋ, ਖਸਣਾ। ੩. ਫ਼ਾ. [خس] ਖ਼ਸ. ਉਸ਼ੀਰ. ਵੀਰਣਮੂਲ. ਪੰਨ੍ਹੀ ਦੀ ਜੜ, ਜੋ ਵਡੀ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਇਤਰ ਬਣਦਾ ਹੈ. ਗਰਮੀਆਂ ਵਿੱਚ ਅਮੀਰ ਲੋਕ ਇਸ ਦੀਆਂ ਟੱਟੀਆਂ ਅਤੇ ਪੱਖੇ ਬਣਾਉਂਦੇ ਹਨ. "ਖਸ ਟਾਟੀ ਕੀਨੇ ਛਿਰਕਾਵ." (ਗੁਪ੍ਰਸੂ) ਖਸ ਦੀ ਤਾਸੀਰ ਸਰਦ ਹੈ. ਸਿਰਪੀੜ ਤਾਪ ਦਾਹ ਅਤੇ ਵਮਨ (ਕ਼ਯ) ਨੂੰ ਦੂਰ ਕਰਦੀ ਹੈ. L. Andropogon Muricatus ੪ ਸੰ. ਗੜ੍ਹਵਾਲ ਅਤੇ ਉਸ ਦੇ ਉੱਤਰ ਵੱਲ ਦਾ ਦੇਸ਼, ਕਸ਼ਮੀਰ ਦੇ ਦੱਖਣ ਵੱਲ ਦਾ ਇਲਾਕਾ, ਜਿਸ ਵਿੱਚ ਖਸ ਜਾਤੀ ਵਸਦੀ ਸੀ। ੫. ਖਸ ਦੇਸ਼ ਵਿੱਚ ਰਹਿਣ ਵਾਲੀ ਇੱਕ ਜਾਤਿ, ਜਿਸ ਨੂੰ ਹੁਣ ਖਸੀਆ ਕਹਿੰਦੇ ਹਨ. "किराता दरदाः खमाः" (ਮਨੁ) ੬. ਪਾਂਉ ਦਾ ਰੋਗ. ਪਾਮਾ.
ماخذ: انسائیکلوپیڈیا
شاہ مکھی : خس
انگریزی میں معنی
roots of certain grass plants Cymbopogon aromaticus, Andorpogon muricatus or Anatherum muricatum, used for making ਖਸ ਦੀ ਟੱਟੀ
ماخذ: پنجابی لغت