ਖਸਰਾ
khasaraa/khasarā

تعریف

ਚੇਚਕ ਦੀ ਤਰਾਂ ਦੀ ਇੱਕ ਬੀਮਾਰੀ. ਸੰ. ਮੰਥਰਜ੍ਵਰ. ਮਧੁਜ੍ਵਰ. ਮਧੌਰਾ. ਅ਼. [حصبہ] ਹ਼ਸਬਾ. ਇਸ ਰੋਗ ਵਿੱਚ ਤਾਪ ਹੋਕੇ ਸਰੀਰ ਵਿੱਚ ਜਲਨ ਜੇਹੀ ਹੋ ਜਾਂਦੀ ਹੈ. ਪਿਆਸ ਬਹੁਤ ਲਗਦੀ ਹੈ, ਮੂੰਹ ਲਾਲ ਹੁੰਦਾ ਹੈ, ਜੀਭ ਤਾਲੂਆ ਸੁਕਦਾ ਹੈ, ਕੁਝ ਦਿਨ ਪਿੱਛੋਂ ਗਰਦਨ ਛਾਤੀ ਆਦਿਕ ਥਾਵਾਂ ਤੇ ਛੋਟੀਆਂ ਛੋਟੀਆਂ ਫੁਨਸੀਆਂ ਦਿਖਾਈ ਦਿੰਦੀਆਂ ਹਨ.#ਇਸ ਦਾ ਇਲਾਜ ਹੈ-#(੧) ਮੋਥਾ, ਸ੍ਯਾਹਤਰਾ, ਮੁਲੱਠੀ, ਦਾਖਾਂ, ਇੱਕੋ ਜੇਹੀਆਂ ਵਜ਼ਨ ਦੀਆਂ ਲੈਕੇ ਪਾਣੀ ਵਿੱਚ ਕਾੜ੍ਹੇ, ਜਦ ਪਾਣੀ ਅੱਠਵਾਂ ਹਿੱਸਾ ਰਹੇ ਤਦ ਉਤਾਰ ਛਾਣਕੇ ਥੋੜਾ ਥੋੜਾ ਸ਼ਹਿਦ ਮਿਲਾਕੇ ਰੋਗੀ ਨੂੰ ਦੇਵੇ.#(੨) ਚੰਦਨ, ਖਸ, ਧਨੀਆਂ, ਬਾਲਛੜ, ਸ੍ਯਾਹਤਰਾ, ਮੋਥਾ, ਸੁੰਢ, ਇਹ ਸਮ ਤੋਲ ਦੀਆਂ ਦਵਾਈਆਂ ਲੈ ਕੇ ਕਾੜ੍ਹਾ ਕਰਕੇ ਥੋੜਾ ਥੋੜਾ ਪਿਆਵੇ.#(੩) ਤੁਲਸੀ ਦੇ ਪੱਤੇ ਗਿਆਰਾਂ, ਮੁਲੱਠੀ ਛੀ ਮਾਸ਼ੇ, ਖ਼ੂਬਕਲਾਂ ਇੱਕ ਤੋਲਾ, ਸੌਂਫ ਛੀ ਮਾਸ਼ੇ, ਲੌਂਗ ਇੱਕ, ਅੰਜੀਰ ਦਾ ਚੌਥਾ ਹਿੱਸਾ, ਇਨ੍ਹਾਂ ਸਭਨਾਂ ਨੂੰ ਅੱਧ ਸੇਰ ਪਾਣੀ ਵਿੱਚ ਉਬਾਲੇ, ਜਦ ਪਾਈਆ ਪਾਣੀ ਰਹੇ, ਤਾਂ ਉਤਾਰਕੇ ਰੁਮਾਲ ਨਾਲ ਛਾਣ ਲਵੇ। ਇਹ ਰਸ ਰੋਗੀ ਨੂੰ ਥੋੜਾ ਦੇਵੇ। ੨. ਅ਼. [خسرہ] ਪਟਵਾਰੀ ਦਾ ਉਹ ਕਾਗਜ਼, ਜਿਸ ਵਿੱਚ ਖੇਤਾਂ ਦੇ ਨੰਬਰ ਅਤੇ ਮਿਣਤੀ ਹੋਵੇ. ੩. ਕਿਸੇ ਹਿਸਾਬ ਦਾ ਕੱਚਾ ਚਿੱਠਾ.
ماخذ: انسائیکلوپیڈیا

شاہ مکھی : خسرہ

لفظ کا زمرہ : noun, masculine

انگریزی میں معنی

measles; chicken-pox; record of the village revenue official, field book, record of ownership or of crop-survey
ماخذ: پنجابی لغت