ਖਾਰਾ ਸਾਹਿਬ
khaaraa saahiba/khārā sāhiba

تعریف

ਪਿੰਡ "ਭਾਈ ਕੇ ਮੱਟੂ" ਜਿਲਾ ਤਸੀਲ ਗੁਜਰਾਂਵਾਲਾ, ਥਾਣਾ ਨੁਸ਼ਹਿਰਾਵਿਰਕਾ ਤੋਂ ਨੈਰਤ ਕੋਣ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਕੇ ਬੈਠੇ ਤਾਂ ਇੱਕ ਆਦਮੀ ਮੱਥਾ ਟੇਕਕੇ ਪਾਸ ਬੈਠ ਗਿਆ, ਜਿਸ ਦੀਆਂ ਮੁੱਛਾਂ ਤਮਾਖੂ ਪੀਂਦੇ ਪੀਲੀਆਂ ਹੋ ਗਈਆਂ ਸਨ. ਗੁਰੂ ਜੀ ਨੇ ਉਸ ਦਾ ਨਾਉਂ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਮੇਰਾ ਨਾਉਂ "ਹਰਿਗੋਬਿੰਦ" ਹੈ. ਸਤਿਗੁਰਾਂ ਆਖਿਆ, ਭਾਈ, ਇਹ ਨਾਉਂ ਰਖਾਕੇ ਫੇਰ ਤਮਾਖੂ ਪੀਣ ਦਾ ਕੁਕਰਮ ਕਿਉਂ ਕਰਦਾ ਹੈਂ? ਤਾਂ ਉਸ ਨੇ ਅੱਗੋਂ ਲਈ ਤਮਾਖੂ ਪੀਣਾ ਛੱਡ ਦਿੱਤਾ, ਪਿਛਲੀ ਭੁੱਲ ਪੁਰ ਖਿਮਾ ਮੰਗੀ ਤੇ ਗੁਰੂ ਜੀ ਦਾ ਸਿੱਖ ਹੋਇਆ.#ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ੭. ਸਾਉਂਣ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਗੁੱਜਰਾਂਵਾਲੇ ਤੋਂ ਨੈਰਤ ਕੋਣ ੧੫. ਮੀਲ ਹੈ.
ماخذ: انسائیکلوپیڈیا