ਖਾਰੀ ਬੀੜ
khaaree beerha/khārī bīrha

تعریف

ਮਾਂਗਟ (ਜਿਲਾ ਗੁਜਰਾਤ) ਨਿਵਾਸੀ ਭਾਈ ਬੰਨੋ ਨੂੰ ਸੰਮਤ ੧੬੬੧ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਆਗ੍ਯਾ ਹੋਈ ਕਿ ਲਹੌਰ ਜਾਕੇ ਗ੍ਰੰਥਸਾਹਿਬ ਜੀ ਦੀ ਜਿਲਦ ਬੰਧਵਾ ਲਿਆਓ. ਭਾਈ ਜੀ ਨੇ ਰਸਤੇ ਆਉਂਦੇ ਜਾਂਦੇ ਬਹੁਤ ਦਿਨ ਲਾਕੇ ਇੱਕ ਉਤਾਰਾ ਕਰ ਲਿਆ, ਅਤੇ ਕੁਝ ਬਾਣੀ ਵਾਧੂ ਸ਼ਾਮਿਲ ਕਰ ਦਿੱਤੀ. ਜਦ ਇਹ ਪੰਜਵੇਂ ਸਤਿਗੁਰੂ ਦੇ ਪੇਸ਼ ਹੋਈ, ਤਦ ਸ਼੍ਰੀ ਗੁਰੂ ਜੀ ਨੇ ਇਸ ਦਾ ਨਾਉਂ ਵਾਧੂ ਬਾਣੀ ਮਿਲਾਉਣ ਕਾਰਣ "ਖਾਰੀ ਬੀੜ" ਰੱਖਿਆ. ਇਹ ਬੀੜ ਮਾਂਗਟ ਵਿੱਚ ਭਾਈ ਬੰਨੋ ਜੀ ਦੀ ਸੰਤਾਨ ਪਾਸ ਹੈ. ਲਹਿੰਦੇ ਵੱਲ ਜਾਦਾ ਉਤਾਰੇ ਇਸੇ ਬੀੜ ਦੇ ਹਨ. ਦੇਖੋ, ਗ੍ਰੰਥ ਸਾਹਿਬ, ਬੰਨੋ ਭਾਈ ਅਤੇ ਮਾਂਗਟ.
ماخذ: انسائیکلوپیڈیا